ਸਿਲੀਕੇਟ ਦੇ ਬੱਦਲਾਂ ਵਾਲੇ ਨਵੇਂ ਲੱਭੇ ਬਾਹਰੀ ਗ੍ਰਹਿ ਤੋਂ ਅਚੰਭਿਤ ਜਾਣਕਾਰੀ ਮਿਲਣ ਦੀ ਆਸ

ਸਿਲੀਕੇਟ ਦੇ ਬੱਦਲਾਂ ਵਾਲੇ ਨਵੇਂ ਲੱਭੇ ਬਾਹਰੀ ਗ੍ਰਹਿ ਤੋਂ ਅਚੰਭਿਤ ਜਾਣਕਾਰੀ ਮਿਲਣ ਦੀ ਆਸ
ਇਹ ਖਲਕਤ ਅਥਾਹ ਹੈ। ਜਿੱਥੋਂ ਤੱਕ ਨਜ਼ਰ ਮਾਰੀਏ, ਜਿੱਥੋਂ ਤੱਕ ਸੋਚੀਏ, ਤੇ ਉਸ ਤੋਂ ਵੀ ਪਰ੍ਹੇ ਤੱਕ ਪੁਲਾੜ ਹੀ ਪੁਲਾੜ ਹੈ। ਅਰਬਾਂ-ਖਰਬਾਂ ਸੂਰਜ ਅਤੇ ਅਰਬਾਂ-ਖਰਬਾਂ ਹੀ ਗਲੈਕਸੀਆਂ ਹਨ। ਇਸ ਪੁਲਾੜ ਨੂੰ ਜਾਣਨ ਦੀ ਅਸੀਂ ਜਿੰਨੀ ਵੀ ਕੋਸ਼ਿਸ਼ ਕਰਦੇ ਹਾਂ, ਜਿੰਨੀਆਂ ਵੀ ਖੋਜਾਂ ਕਰਦੇ ਹਾਂ, ਇਸ ਵਿਚਲੇ ਗੁਝੇ ਰਹਸ ਉਨ੍ਹੇ ਹੀ ਹੋਰ ਗਹਿਰਾਂਦੇ ਜਾਂਦੇ ਹਨ। ਸਾਡੀ ਧਰਤੀ ਤੇ ਇਸ ਵਰਗੇ ਸੱਤ ਹੋਰ ਗ੍ਰਹਿ ਮਿਲ ਕੇ ਸੂਰਜ ਦੁਆਲੇ ਚੱਕਰ ਕੱਢਦੇ ਹਨ। ਸਾਡਾ ਸੂਰਜ, ਇਹ ਅੱਠ ਗ੍ਰਹਿ, ਉਨ੍ਹਾਂ ਦੇ ਉਪਗ੍ਰਹਿ, ਪੰਜ ਕੁ ਬੌਣੇ ਗ੍ਰਹਿ ਅਤੇ ਹੋਰ ਕੁਝ ਕ ਪੁਲਾੜੀ ਪਿੰਡ, ਇਹ ਸਾਰੇ ਰਲ਼ਮਿਲ ਕੇ ਸਾਡਾ ਸੂਰਜੀ ਪਰਿਵਾਰ ਬਣਾਉਦੇ ਹਨ।  ਅਜਿਹੇ ਅਰਬਾਂ-ਖਰਬਾਂ ਹੋਰ ਸੂਰਜੀ ਟੱਬਰ ਇਸ ਪੁਲਾੜ ’ਚ ਹਨ। ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਣ।
ਖੋਜਾਂ ਲਗਾਤਾਰ ਜ਼ਾਰੀ ਹਨ। ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੂਰ ਪੁਲਾੜ ਵਿੱਚ ਇੱਕ ਹੋਰ ਵੱਡੀ ਖੋਜ ਕੀਤੀ ਹੈ। ਇਹ ਖੋਜ ਦੇ ਜੇਮਸ ਵੈਬ ਸਪੇਸ ਟੈਲੀਸਕੋਪ ਰਾਹੀਂ ਕੀਤੀ ਗਈ ਹੈ। ਇਸ ਖੋਜ ਮੁਤਾਬਿਕ ਇਕ ਅਜਿਹੇ ਗ੍ਰਹਿ ਦੀ ਖੋਜ ਕੀਤੀ ਗਈ ਹੈ, ਜੋ ਸਿਰਫ਼ ਸਾਡੀ ਧਰਤੀ, ਸ਼ੁੱਕਰ, ਮੰਗਲ ਆਦਿ ਵਾਂਙ ਸਿਰਫ਼ ਆਪਣੇ ਸੂਰਜ (ਤਾਰੇ)  ਦੁਆਲੇ ਹੀ ਚੱਕਰ ਨਹੀਂ ਕੱਢਦਾ, ਸਗੋਂ ਇੱਕ ਹੋਰ ਸੂਰਜ (ਤਾਰੇ) ਦੇ ਦੁਆਲੇ ਵੀ ਗੇੜੀ-ਸ਼ੇੜੀ ਲਗਾਉਦਾ ਹੈ। ਭਾਵ ਦੋ ਸੂਰਜਾਂ ਦੁਆਲੇ ਘੁੰਮਦਾ ਹੈ। ਇਸ ਨੂੰ ਦੋਨਾਂ ਸੂਰਜਾਂ ਦੁਆਲੇ ਇੱਕ ਚੱਕਰ ਪੂਰਾ ਕਰਨ ਵਿੱਚ 10,000 ਸਾਲ ਲੱਗ ਜਾਂਦੇ ਹਨ। ਟੈਲੀਸਕੋਪ ਦੁਆਰਾ ਖੋਜਿਆ ਗਿਆ ਇਹ ਐਕਸੋਪਲੈਨੇਟ ਇੱਕ ਵਿਸਾਲ ਲਾਲ ਗ੍ਰਹਿ ਹੈ। ਜੋ ਗ੍ਰਹਿ ਸੂਰਜੀ ਟੱਬਰ ਵਾਲੇ ਸੂਰਜ ਤੋਂ ਇਲਾਵਾ ਕਿਸੇ ਹੋਰ ਸੂਰਜ (ਤਾਰੇ) ਦੇ ਦੁਆਲੇ ਘੁੰਮਦੇ ਹਨ, ਉਨ੍ਹਾਂ ਨੂੰ ਐਕਸੋਪਲੇਨੇਟਸ ਕਿਹਾ ਜਾਂਦਾ ਹੈ।
ਇਹ ਨਵਾਂ ਲੱਭਿਆ ਗ੍ਰਹਿ ਸਾਡੀ ਧਰਤੀ ਤੋਂ 40 ਪ੍ਰਕਾਸ਼ ਸਾਲ ਦੂਰ ਹੈ। ਇੱਕ ਪ੍ਰਕਾਸ਼ ਸਾਲ ਵਿੱਚ ਲਗਭਗ ਸਾਢੇ ਨੌ ਕਰੋੜ ਲੱਖ ਕਿਲੋਮੀਟਰ ਹੁੰਦੇ ਹਨ। ਸਾਡੇ ਸੂਰਜ ਮੰਡਲ ਵਿੱਚ ਸਭ ਤੋਂ ਦੂਰ ਵਾਲੀ ਵਸਤੂ (ਬੌਣਾ ਗ੍ਰਹਿ) ਪਲੂਟੋ ਹੈ, ਜੋ ਸੂਰਜ ਤੋਂ 5.9 ਬਿਲੀਅਨ ਕਿਲੋਮੀਟਰ ਭਾਵ 39 ਐਸਟ੍ਰੋਨੀਕਲ ਯੂਨਿਟ ਦੂਰ ਹੈ।  ਇੱਕ ਬਿਲੀਅਨ ਇੱਕ ਅਰਬ ਨੂੰ ਆਖਦੇ ਹਨ। ਪਰ ਇਹ ਗ੍ਰਹਿ ਆਵਦੇ ਸੂਰਜ (ਤਾਰੇ) ਤੋਂ ਲਗਭਗ 23.5 ਬਿਲੀਅਨ ਕਿਲੋਮੀਟਰ ਭਾਵ 156 ਐਸਟ੍ਰੋਨੀਕਲ ਯੂਨਿਟ ਦੂਰ ਹੈ। ਵਿਗਿਆਨੀਆਂ ਨੇ ਇਸ ਦਾ ਨਾਂਅ ਵੀ.ਐਚ.ਐਸ 1256 ਬੀ ਰੱਖਿਆ ਹੈ। ਜੇਮਜ ਵੈਬ ਦੂਰਬੀਨ ’ਚ ਪਹੁੰਚਣ ਵਾਲੀ ਇਸ ਗ੍ਰਹਿ ਦੀ ਲਾਈਟ ਦੋਹਾਂ ਸੂਰਜਾਂ (ਤਾਰੇ) ਦੇ ਪ੍ਰਕਾਸ਼ ਨਾਲੋਂ ਬਿਲਕੁਲ ਵੱਖਰੀ ਹੈ, ਜਿਨ੍ਹਾਂ ਦੁਆਲੇ ਇਹ ਘੁੰਮ ਰਿਹਾ ਹੈ। ਇਸੇ ਅਧਾਰ ਤੇ ਇਸ ਦੀ ਪਛਾਣ ਹੋਈ ਹੈ। ਦ ਐਸਟ੍ਰੋਫਿਜੀਕਲ ਜਰਨਲ ਲੈਟਰਸ ਵਿੱਚ ਪ੍ਰਕਾਸ਼ਿਤ ਇਸ ਬਾਰੇ ਖੋਜ ’ਚ ਇਹ ਅੰਦਾਜਾ ਲਗਾਇਆ ਗਿਆ ਹੈ ਕਿ ਇਹ ਗ੍ਰਹਿ ਸਿਰਫ 15 ਕਰੋੜ ਸਾਲ ਪੁਰਾਣਾ ਹੈ ਅਤੇ ‘ਜਵਾਨ’ ਹੈ। ਸਾਇਦ ਇਹੀ ਕਾਰਨ ਹੈ ਕਿ ਇੱਥੋਂ ਦਾ ਮਾਹੌਲ ਵੀ ਗੰਧਲਾ ਅਤੇ ਤਬਦੀਲੀਯੋਗ ਵਾਤਾਵਰਨ ਵਾਲਾ ਹੈ।
ਸਪੇਸ ਟੈਲੀਸਕੋਪ ਤੋਂ ਡਾਟਾ ਇਕੱਠਾ ਕਰਕੇ ਉਸ ਦੀ ਪੜਚੋਲ ਕਰਨ ਵਾਲੀ ਟੀਮ ਨੇ ਪੁਣਛਾਣ ਕਰਕੇ ਇਹ ਲੱਭਿਆ ਕਿ ਇਸ ਗ੍ਰਹਿ ’ਤੇ ਸਿਲੀਕੇਟ ਦੇ ਬੱਦਲ ਹਨ। ਸਿਲੀਕੇਟ ਮਤਲਬ ਰੇਤ ਦੇ। ਇਹ ਬੱਦਲ ਜਦੋਂ ਇੱਕ ਦੂਜੇ ਨਾਲ ਮਿਲਦੇ (ਮਿਕਸ ਹੁੰਦੇ) ਹਨ ਤਾਂ ਇਸ ਦਾ ਤਾਪਮਾਨ 830 ਡਿਗਰੀ ਸੈਲਸੀਅਸ ਤੱਕ ਹੋ ਜਾਂਦਾ ਹੈ। ਇਸ ਦੌਰਾਨ ਵਾਯੂਮੰਡਲ ਲਗਾਤਾਰ ਵਧਦਾ-ਫੈਲਦਾ ਹੈ। ਗਰਮ ਹੋਏੇ ਸਿਲੀਕੇਟ ਦੇ ਛੋਟੇ ਛੋਟੇ ਕਣ ਉਪਰ ਨੂੰ ਆਉਂਦੇ ਹਨ ਅਤੇ ਠੰਡੇ ਕਣ ਹੇਠਾਂ ਵੱਲ ਧੱਕੇ ਜਾਂਦੇ ਹਨ। ਇਹ ਅੱਜ ਤੱਕ ਲੱਭੀ ਗਈ ਤਬਦੀਲੀ ਯੋਗ ਗ੍ਰਹਿ ਪੁੰਜ ਵਾਲੀ ਵਸਤੂ ਹੈ। ਤਇਹ ਸਾਡੀ ਧਰਤੀ ਤੋਂ ਬਿਲਕੁਲ ਵੱਖਰਾ ਹੈ ਕਿਉਂਕਿ ਧਰਤੀ ਦੇ ਵਾਯੂਮੰਡਲ ਵਿਚ ਪਾਣੀ ਦੇ ਵਾਸ਼ਪ ਹਨ ਅਤੇ ਉਨ੍ਹਾਂ ਤੋਂ ਹੀ ਬੱਦਲ ਬਣਦੇ ਹਨ। ਇਸ ਗ੍ਰਹਿ ’ਤੇ ਦਿਨ 24 ਘੰਟਿਆਂ ਦਾ ਨਹੀਂ ਸਗੋਂ 22 ਘੰਟਿਆਂ ਦਾ ਹੈ।
ਇਸ ਗ੍ਰਹਿ ਦੀ ਖੋਜ ਨਾਲ ਪੁਲਾੜ ’ਚ ਹੋਰ ਖੋਜਾਂ ਦਾ ਰਸਤਾ ਸਾਫ ਹੋਵੇਗਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਵੀਆਂ ਖੋਜਾਂ ਮਨੁੱਖਤਾ ਦੇ ਵਿਕਾਸ ਲਈ ਲਾਹੇਵੰਦ ਸਾਬਤ ਹੋਣਗੀਆਂ। ਦੁਨੀਆਂ ਦੀ ਹੋਂਦ ਦਾ ਪਤਾ ਚਲੇਗਾ। ਨਵੀਆਂ ਜਾਣਕਾਰੀਆਂ ਹਾਸਲ ਹੋਣਗੀਆਂ। ਸਾਡੇ ਸੂਰਜ ਮੰਡਲ ਦੇ ਗ੍ਰਹਿ ਦੇ ਵਾਤਾਵਰਣ ਤੋਂ ਵੱਖਰੀ ਕਿਸਮ ਦਾ ਵਾਤਾਵਰਣ ਹੋਣ ਕਰਕੇ ਸਾਨੂੰ ਹੋਰ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
-ਸੰਜੀਵ ਝਾਂਜੀ, ਜਗਰਾਉ।
ਸੰਪਰਕ: 0 80049 10000 
  
  

ਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀ

ਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀ
ਸੰਜੀਵ ਝਾਂਜੀ ਜਗਰਾਉਂ

ਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀ
ਸਾਇੰਸ ਇੱਕ ਅਜਿਹਾ ਵਿਸਾ ਹੈ, ਜਿਹੜਾ ਬੇਹੱਦ ਵਿਸ਼ਾਲ ਹੈ। ਇਸ ਬਾਰੇ ਜਾਣਨ ਦੀ ਸਭ ਦੀ ਹਮੇਸ਼ਾ ਤੋਂ ਹੀ ਇੱਛਾ ਰਹੀ ਹੈ। ਇਸ ਵਿੱਚ ਚੰਨ, ਤਾਰੇ, ਗ੍ਰਹਿ ਆਦਿ ਜਿਨ੍ਹਾਂ ਨੂੰ ਸਮੁੱਚੇ ਤੋਰ ’ਤੇ ਅਸੀਂ ਪੁਲਾੜ ਆਖਦੇ ਹਾਂ, ਉਸ ਨੂੰ ਅਤੇ ਉਸ ਬਾਰੇ ਜਾਣਨ ਦੀ ਤਾਂਘ ਹਮੇਸ਼ਾ ਤੋਂ ਹੀ ਰਹੀ ਹੈ। ਪੁਲਾੜ ਵਿੱਚ ਕੀ-ਕੀ ਹੈ, ਕਿੱਥੇ-ਕਿੱਥੇ ਹੈ, ਇਹ ਸਦਾ ਸਾਨੂੰ ਉੱਤਰ ਲੱਭਣ ਲਈ ਉਕਸਾਉਦਾ ਰਹਿੰਦਾ ਹੈ। ਸ਼ਾਇਦ ਇਸੇ ਲਈ ਅਸੀਂ ਏਲੀਅੰਜ਼ ਦਾ ਖੁਰਾਖੋਜ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਸੀਂ ਹਮੇਸਾ ਤੋਂ ਹੀ ਧਰਤੀ ਤੋਂ ਬਾਹਰੀ ਦੁਨੀਆਂ ਦੀਆਂ ਖ਼ਬਰਾਂ ਤੋਂ ਮੋਹਿਤ ਹੁੰਦੇ ਰਹਿੰਦੇ ਹਾਂ।
ਜਦੋਂ ਸਾਇੰਸ ਦੀ ਪੜ੍ਹਾਈ ਸ਼ੁਰੂ ਕੀਤੀ, ਉਸ ਵੇਲੇ ਅਧਿਆਪਕਾਂ ਵਲੋਂ ਸਮਝਾਇਆ ਜਾਂਦਾ ਸੀ ਕਿ ਸਾਡੇ ਸੂਰਜੀ ਪਰਿਵਾਰ ਵਿੱਚ ਸੂਰਜ ਅਤੇ ਨੌਂ ਗ੍ਰਹਿ ਹਨ। ਫਿਰ ਕਹਿੰਦੇ ਪਲੂਟੋ ਵਿਚਾਰਾ ਗ੍ਰਹਿ ਨਹੀਂ ਰਿਹਾ, ਉਹ ਬੌਣੇ ਗ੍ਰਹਿ ਦੀ ਵਿਗਿਆਨੀਆਂ ਵਲੋਂ ਘੜੀ ਪਰਿਭਾਸ਼ਾ ਵਿੱਚ ਹੀ ਸਹੀ ਬੈਠਦਾ ਹੈ। ਇਸ ਤਰ੍ਹਾਂ ਸੂਰਜ ਦੇ ਗ੍ਰਹਿ ਅੱਠ ਹੀ ਰਹਿ ਗਏ।
ਇਹ ਗ੍ਰਹਿ ਅੱਠ ਹੀ ਹਨ ਜਾਂ ਹੋਰ ਵੀ ਹਨ? ਸੂਰਜੀ ਪਰਿਵਾਰ ਇੱਕ ਹੀ ਹੈ ਜਾਂ ਹੋਰ ਵੀ ਹਨ? ਧਰਤੀ ਇੱਕੋ ਹੀ ਹੈ, ਜਿੱਥੇ ਜੱਗ ਜਿਓਂਦਿਆਂ ਦੇ ਮੇਲੇ ਲੱਗਦੇ ਹਨ ਜਾਂ ਹੋਰ ਧਰਤੀਆਂ ਵੀ ਹਨ ਜਿੱਥੇ ਇਨਸਾਨ ਜਾਂ ਇਨਸਾਨਾਂ ਵਰਗੇ ਤਿਕੜਮਾਂ ਲੜਾਉਦੇ ਹਨ? ਇਹੋ ਜਿਹੇ ਕਈ ਸਵਾਲ ਮੇਰੇ ਜ਼ਹਿਨ ਵਿੱਚ ਮੁੱਦਤਾਂ ਤੋਂ ਅਵਾਰਾਗਰਦੀ ਕਰਦੇ ਰਹੇ ਹਨ। ਤੁਹਾਡੇ ਦਿਮਾਗ ’ਚ ਵੀ ਇਹ ਚੱਕਰ ਲਗਾਉਦੇ ਰਹਿੰਦੇ ਹੋਣਗੇ?
ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਚੰਦਰਮਾਂ ਦੀ ਧਰਤੀ ਤੇ ਪੈਰ ਤਾਂ ਮਨੁੱਖ ਚਿਰਾਂ ਪਹਿਲਾਂ ਤੋਂ ਹੀ ਰੱਖ ਆਇਆ ਹੈ। ਕਈ ਬਣਾਉਟੀ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਛੱਡਣਾ, ਮੰਗਲ ਅਭਿਆਨ ਉਸ ਲੜੀ ਦੇ ਹੀ ਹਿੱਸੇ ਹਨ, ਜਿਸ ਰਾਹੀਂ ਪੁਲਾੜ ਵਿੱਚ ਮਨੁੱਖੀ ਏਲੀਅਜ਼ ਦੀ ਭਾਲ ਜ਼ਾਰੀ ਹੈ। ਦੁਨੀਆਂ ਵਿੱਚ ਹਰ ਰੋਜ ਨਵੀਆਂ ਖੋਜਾਂ ਹੋ ਰਹੀਆਂ ਹਨ। ਜੀਵਨ ਦੀ ਖੋਜ ਕਰ ਰਹੇ ਵਿਗਿਆਨੀਆਂ ਨੂੰ ਹੁਣ ਵੱਡੀ ਸਫਲਤਾ ਮਿਲੀ ਹੈ। ਵਿਗਿਆਨੀਆਂ ਨੇ ਇੱਕ ਅਜਿਹਾ ਗ੍ਰਹਿ ਲੱਭਿਆ ਹੈ, ਜੋ ਸਾਡੇ ਅੱਠ ਗ੍ਰਹਿਆਂ ਤੋਂ ਪਰ੍ਹੇ ਹੈ, ਸੂਰਜੀ ਟੱਬਰ ਦਾ ਹਿੱਸਾ ਨਹੀਂ ਹੈ। ਸਾਇੰਸਦਾਨ ਇਸ ਨੂੰ ਬਾਰਹੀ ਗ੍ਰਹਿ (ਐਕਸੋਪਲੇਨੇਟ) ਆਖਦੇ ਹਨ। ਇਹ ਧਰਤੀ, ਮੰਗਲ, ਸ਼ੁੱਕਰ ਵਾਂਙ ਸਾਡੇ ਸੂਰਜ ਦੁਆਲੇ ਨਹੀਂ ਘੁਕਦਾ। ਇਸਦਾ ਆਪਣਾ ਸੂਰਜ ਹੈ, ਜਿਸ ਦੀ ਇਹ ਪਰਿਕਰਮਾ ਕਰਦਾ ਹੈ। ਖਗੋਲ ਵਿਗਿਆਨੀਆਂ ਨੇ ਇਸ ਦੇ ਸੂਰਜ ਦਾ ਨਾਂਅ ਲਾਲ ਬੌਨਾ ਤਾਰਾ ਵੋਲਫ਼ 1069 ਰੱਖਿਆ ਹੈ। ਇਹ ਤਾਰਾ (ਸੂਰਜ) ਸਾਡੇ ਸੂਰਜ ਨਾਲੋਂ ਆਕਾਰ ਵਿੱਚ ਛੋਟਾ ਹੈ ਅਤੇ ਸੂਰਜ ਨਾਲੋਂ ਲਗਭਗ 65 ਪ੍ਰਤੀਸਤ ਘੱਟ ਰੇਡੀਏਸਨ ਪੈਦਾ ਕਰਦਾ ਹੈ।
ਇਸ ਗ੍ਰਹਿ ਦਾ ਨਾਂਅ ਵੋਲਫ਼ 1069 ਬੀ ਐਲਾਣਿਆ ਗਿਆ ਹੈ। ਸਪੇਨ ਦੇ ਕੈਲਰ ਆਲਟੋ ਆਬਜਰਵੇਟਰੀ ’ਤੋਂ 3.5 ਮੀਟਰ ਕਾਰਮੇਨਸ ਟੈਲੀਸਕੋਪ ਦੀ ਮਦਦ ਨਾਲ ਇਸ ਗ੍ਰਹਿ ਦੀ ਖੋਜ ਕੀਤੀ ਗਈ ਹੈ। ਦੁਨੀਆ ਭਰ ਦੇ 50 ਖਗੋਲ ਵਿਗਿਆਨੀਆਂ ਦੇ ਇੱਕ ਸਮੂਹ ਨੇ ਇਸ ਬਾਹਰੀ ਗ੍ਰਹਿ ਦੀ ਹੋਂਦ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਖਗੋਲ ਵਿਗਿਆਨੀਆਂ ਨੇ 5200 ਗ੍ਰਹਿਆਂ ਦੀ ਖੋਜ ਕੀਤੀ ਹੈ, ਜਿਨ੍ਹਾਂ ’ਚੋਂ 200 ਤੋਂ ਘੱਟ ਚੱਟਾਨਾਂ ਅਤੇ ਪਹਾੜਾਂ ਵਾਲੇ ਹਨ। ਵਿਗਿਆਨੀਆਂ ਨੇ ਕਿਹਾ ਹੈ ਕਿ ਇਨ੍ਹਾਂ 200 ਐਕਸੋਪਲੈਨੇਟਸ ’ਚੋਂ ਸਿਰਫ਼ ਇੱਕ ਦਰਜਨ ਗ੍ਰਹਿਆਂ ’ਚ ਪਾਣੀ ਹੋਣ ਦੀ ਸੰਭਾਵਨਾ ਹੈ।
ਇਹ ਗ੍ਰਹਿ, ਜੋ ਸਾਡੀ ਗਲੈਕਸੀ ਆਕਾਸਗੰਗਾ ਦੇ ਉੱਤਰ ਵਾਲੇ ਪਾਸੇ ਸਥਿਤ ਹੈ, ਧਰਤੀ ਤੋਂ ਸਿਰਫ 31 ਪ੍ਰਕਾਸ਼ ਸਾਲ ਦੂਰ ਹੈ। ਇੱਕ ਪ੍ਰਕਾਸ਼ ਸਾਲ ਵਿੱਚ ਲਗਭਗ ਸਾਢੇ ਨੌ ਕਰੋੜ ਲੱਖ ਕਿਲੋਮੀਟਰ ਹੁੰਦੇ ਹਨ। ਵਿਗਿਆਨੀਆਂ ਅਨੁਸਾਰ ਚੰਦਰਮਾਂ ਦੀ ਤਰ੍ਹਾਂ ਇਸਦੇ ਵੀ ਇੱਕ ਪਾਸੇ ਰੋਸ਼ਨੀ ਹੈ ਅਤੇ ਦੂਜੇ ਪਾਸੇ ਪੂਰਾ ਹਨੇਰਾ ਹੈ। ਭਾਵ ਉੱਥੇ ਦਿਨ ਰਾਤ ਨਹੀਂ ਬਦਲਦੇ। ਜਿੱਥੇ ਦਿਨ ਹੈ, ਉੱਥੇ ਦਿਨ ਹੀ ਰਹਿੰਦਾ ਹੈ ਅਤੇ ਜਿੱਥੇ ਰਾਤ ਹੈ, ਉੱਥੇ ਰਾਤ ਹੀ ਰਹਿੰਦੀ ਹੈ। ਇਹ ਧਰਤੀ ਦੇ ਆਕਾਰ ਤੋਂ ਲਗਭਗ ਦੁੱਗਣਾ ਹੈ। ਇਹ 15.6 ਦਿਨਾਂ ਵਿੱਚ ਲਾਲ ਬੌਣੇ ਤਾਰੇ ਦੇ ਦੁਆਲੇ ਆਪਣਾ ਚੱਕਰ ਪੂਰਾ ਕਰਦਾ ਹੈ। ਭਾਵ ਇੱਥੇ ੋਸਾਲ ਧਰਤੀ ਦੇ 15 ਦਿਨ 14 ਘੰਟੇ 24 ਮਿੰਟ ਦੇ ਬਰਾਬਰ ਹੁੰਦਾ ਹੈ। ਮਤਲਬ ਜੇ ਤੁਸੀਂ ਧਰਤੀ ’ਤੇ 100 ਸਾਲ ਜਿਉਂਦੇ ਹੋ ਤਾਂ ਉੱਥੇ 2340 ਸਾਲ ਜਿਉਂਦੇ ਰਹੋਗੇ। ਇਹ ਆਪਣੇ ਸੂਰਜ ਦੁਆਲੇ ਇੱਕ ਚੱਕਰ 5.6 ਦਿਨਾਂ ਵਿੱਚ ਪੂਰਾ ਕਰਦਾ ਹੈ।
ਇਹ ਗ੍ਰਹਿ ਵਜਨ ’ਚ ਧਰਤੀ ਨਾਲੋਂ ਸਵਾਂ ਗੁਣਾ ਹੈ ਅਤੇ ਇਹ ਧਰਤੀ ਨਾਲੋਂ ਸਾਇਜ ’ਚ 1.08 ਗੁਣਾ ਵੱਡਾ ਵੀ ਹੈ। ਇੱਥੇ ਸਤ੍ਹਾ ਦਾ ਤਾਪਮਾਨ ਮਾਈਨਸ 95 ਡਿਗਰੀ ਸੈਲਸੀਅਸ ਅਤੇ 12 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਇਸ ਦਾ ਔਸਤ ਮਾਇਨਸ 40.14 ਡਿਗਰੀ ਸੈਲਸੀਅਸ ਹੈ। ਮੈਨੀਟੋਬਾ ਦੇ ਔਸਤ ਤਾਪਮਾਨ ਦੇ ਨੇੜੇ-ਤੇੜੇ। ਇਸ ਲਈ ਇੱਥੇ ਮੌਸਮ ਠੰਡਾ ਹੈ।
ਖਗੋਲ ਵਿਗਿਆਨੀਆਂ ਨੇ ਇਸ ਦੀ ਜੋ ਪੜਚੋਲ ਕੀਤੀ ਹੈ, ਉਸ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਇੱਥੇ ਜ਼ਿੰਦਗੀ ਜਿਉਣ ਲਾਇਕ ਹਾਲਾਤ ਹੋ ਸਕਦੇ ਹਨ ਜਾਂ ਭਵਿੱਖ ਵਿੱਚ ਸਿਰਜੇ ਜਾ ਸਕਦੇ ਹਨ। ਹਾਲਾਂਕਿ ਫਿਲਹਾਲ ਇਸ ਦੇ ਮਾਹੌਲ ਨੂੰ ਸਮਝਣ ਅਤੇ ਪੁਣ-ਛਾਣ ਕਰਨ ’ਚ ਕੁਝ ਹੋਰ ਸਮਾਂ ਲੱਗੇਗਾ। ਪਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਦੀ ਖੋਜ ਪੁਲਾੜ ਦੇ ਅਗਲੇ ਹਿੱਸਿਆਂ ਦੇ ਰਾਜ ਵੀ ਸਾਡੇ ਨਾਲ ਖੋਲੇਗਾ ਅਤੇ ਨਵੀਂ ਦੁਨੀਆਂ ਦੀ ਖੋਜ ਵਿੱਚ ਵੀ ਸਹਾਈ ਹੋਵੇਗਾ।

-ਸੰਜੀਵ ਝਾਂਜੀ, ਜਗਰਾਉ।
ਸੰਪਰਕ: 0 80049 10000

ਸਭਨਾਂ ਦੇ ਦਿਲਾਂ ਵਿਚੋਂਂ ਅੰਧਕਾਰ ਦੂਰ ਜਾਵੇ

ਸਭਨਾਂ ਦੇ ਦਿਲਾਂ ਵਿਚੋਂ ਅੰਧਕਾਰ ਦੂਰ ਜਾਵੇ 

ਪੌਣ ਮੱਠੀ ਮੱਠੀ ਚੱਲੇ
 ਪੱਤੀਆਂ ਨਾਲ ਮੀਤ ਪਾ
 ਵੇਖੋ ਹਵਾ ਨਾਲ ਨੱਚੇ
 ਰਹੀ ਲੋਅ ਗੀਤ ਗਾ
 ਕੋਠੇ, ਛੱਤਾਂ ਤੇ ਬਨੇਰਿਆਂ ਨੂੰ
 ਗੋਡੇ ਗੋਡੇ ਚਾਅ
 ਓਹ ਜੋਤ ਜਹੀ ਆਪ
 ਰਹੀ ਦੀਪ ਜੋ ਜਗਾ
 ਜਗਮਗ ਚਾਰੋ ਪਾਸੇ
 ਬਚਿੱਆਂ ਨੂੰ ਕਿੰਨਾ ਚਾਅ
 ਪਏ ਗੂੰਜਦੇ ਪਟਾਕੇ
 ਹੋਈ ਜਾਂਦੀ ਠਾਹ ਠਾਹ
 ਚਕਰੀ ਵੀ ਘੁੰਮ ਘੁੰਮ
 ਰਹੀ ਕਿੱਕਲੀਆਂ ਪਾ
 ਫੁੱਲਝੜੀ ਤੇ ਅਨਾਰਾਂ ਨੇ
 ਵੀ ਪਾਇਆ ਰੋਲਾ ਗੀਤ ਗਾ
 ਅੰਬਰਾਂ ਤੇ ਮੇਲਾ ਲਾਇਆ
 ਆਤਿਸ਼ਾਂ ਨੇ ਗਿੱਧਾ ਪਾ
 ਤਾਰੇ ਸੋਚਾਂ ਵਿਚ ਬਾਤ
 ਰਹੇ ਚੰਨ ਨੂੰ ਓਹ ਪਾ
 ਅਖੇ ਧਰਤ ਰਹੀ ਏ ਸਾਨੂੰ
 ਸ਼ੀਸ਼ਾ ਕਿਉਂ ਵਿਖਾ ?
 ਦੀਵਾ ਪੁੰਨਿਆ ਦੀ ਰਾਤ
 ਵਾਂਗ ਪਿਆ ਰੁਸ਼ਨਾਵੇ
 ਹਨੇਰਾ ਮੱਸਿਆ ਦੀ ਰਾਤ
 ਜਿਹਾ ਵੇਖ ਘਬਰਾਵੇ
 ਸਦੋ ਸਾਕ ਤੇ ਸਕਰੀਆਂ
 ਨਚੋ ਗੀਤ ਕੋਈ ਗਾਵੇ
 ਸਭਨਾਂ ਦੇ ਦਿਲਾਂ ਵਿਚੋ
 ਅੰਧਕਾਰ ਦੂਰ ਜਾਵੇ

ਅਭਯਜੀਤ ਝਾਂਜੀ, ਜਗਰਾਉਂ

ਸੰਪਰਕ: +91 82 84 96 03 03

ਦੀਵੇ ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ।

ਦੀਵੇ ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ।


ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ। ਇਹ ਤਿਉਹਾਰ ਸਮੁੱਚੇ ਭਾਈਚਾਰੇ ਨੂੰ ਇਕ ਮਾਲਾ ਦੇ ਵਿੱਚ ਪਿਰੋ ਕੇ ਰੱਖਦਾ ਹੈ।  ਇਸ ਦਿਨ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਆਪਣੇ ਪਿਤਾ ਅਯੋਧਿਆ ਨਰੇਸ਼ ਮਹਾਰਾਜ ਦਸ਼ਰਥ ਦੇ ਵਚਨਾਂ ਨੂੰ ਫੁਲ ਚੜਾ ਕੇ 14 ਸਾਲਾਂ ਦਾ ਵਨਵਾਸ ਕੱਟਣ ਉਪਰੰਤ ਅਯੁਧਿਆ ਪਰਤੇ ਸਨ ਅਤੇ ਉਨ੍ਹਾਂ ਦੇ ਆਉਣ ਦੀ ਖੁਸ਼ੀ ’ਚ ਲੋਕਾਂ ਨੇ ਆਪਣੇ ਦਰ–ਦਰ ਅਗੇ ਦੀਵੇ ਜਲਾ ਕੇ ਦੀਪਮਾਲਾ ਕੀਤੀ ਸੀ। ਅਸਲ ’ਚ ਦੀਵੇ ਜਗਾ ਕੇ ਰੌਸ਼ਨੀ ਕਰਨ ਦਾ ਭਾਵ ਸੀ ਕਿ ਦੁਨੀਆਂ ’ਚੋ ਉਹ ਹਨੇਰਾ ਹੁਣ ਖਤਮ ਹੋ ਗਿਆ ਹੈ, ਜਿਹੜਾ ਰਾਕਸ਼ੀ ਸ਼ਕਤੀਆਂ ਨੇ ਪਾਇਆ ਹੋਇਆ ਸੀ।
ਸਿੱਖ ਧਰਮ ’ਚ ਵੀ ਦੀਵਾਲੀ ਦੀ ਵਿਸ਼ੇਸ਼ ਮਹਤੱਤਾ ਹੈ। ਇਸ ਦਿਨ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ’ਚੋਂ 52 ਕੈਦੀੇ ਨੂੰ/ਨਾਲ  ਰਿਹਾਅ ਹੋ ਕੇ ਅੰਮ੍ਰਿਤਸਰ ਆਏ ਸਨ ਅਤੇ ਲੋਕਾਂ ਨੇ ਇਨ੍ਹਾਂ ਦੇ ਆਉਣ ਦੀ ਖੁਸ਼ੀ ’ਚ ਦੀਪਮਾਲਾ ਕੀਤੀ ਅਤੇ ਬਹੁਤ ਖੁਸ਼ੀਆਂ ਮਨਾਈਆਂ ਸਨ। ਇਸ ਲਈ ਅੱਜ ਵੀ ਅੰਮ੍ਰਿਤਸਰ ਦੀ ਦੀਵਾਲੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ।
ਸਦੀਆਂ ਤੋਂ ਇਹ ਤਿਉਹਾਰ ਇਸੇ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਅਰਬਾਂ ਰੁਪਏ ਦੇ ਪਟਾਕੇ ਚਲਾੲਂੇ ਜਾਂਦੇ ਹਨ। ਦੀਪਮਾਲਾ ਕੀਤੀ ਜਾਂਦੀ ਹੈ। ਸ਼ਗਨ ਕੀਤੇ ਜਾਂਦੇ ਹਨ। ਖ਼ੁਸ਼ੀ ਜ਼ਾਹਰ ਕੀਤੀ ਜਾਂਦੀ ਹੈ। ਪਰ ਲਗਦਾ ਹੈ ਕਿ ਅਸੀਂ ਇਸ ਤਿਉਹਾਰ ਦੇ ਅਸਲ ਮਕਸਦ ਅਤੇ ਸੁਨੇਹੇ ਤੋਂ ਭਟਕੇ ਹੋਏ ਹਾਂ। ਦੀਵਾਲੀ ਦਾ ਅਸਲ ਸੁਨੇਹਾਂ ਜੋ ਰਾਮਾਇਣ ਮਹਾਂਗ੍ਰੰਥ ’ਚੋਂ ਨਿੱਕਲ ਕੇ ਸਾਹਮਣੇ ਆਉਂਦਾ ਹੈ, ਉਹ ਹੈ, ਇੰਸਾਨੀ ਕਦਰਾਂ–ਕੀਮਤਾਂ ਤੇ ਪਹਿਰਾ ਦੇਣਾ, ਉਹਨਾਂ ਨੂੰ ਆਪਣੀ ਜਿੰਦਗੀ ’ਚ ਲਾਗੂ ਕਰਨ ਅਤੇ ਆਪਣੇ ਪਾਕ–ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰੱਖਣਾ ਅਤੇ ਲੋਕਾਂ ਨੂੰ ਮਰਿਆਦਿਤ ਰਹਿਣ ਲਈ ਪ੍ਰੇਰਿਤ ਕਰਨਾ। ਭਗਵਾਨ ਸ਼੍ਰੀ ਰਾਮ ਜੀ ਦੀ ਤਰ੍ਹਾਂ ਹਰ ਰਿਸ਼ਤੇ ਦੀ ਮਰਿਆਦਾ ਦਾ ਉਚਿਤ ਪਾਲਣ ਕਰਨਾ ਅਤੇ ਉਸਦੀ ਮਰਿਆਦਾ ਦਾ ਸਹੀ ਸਤਿਕਾਰ ਕਰਨਾ ਹੈ।
ਰਾਮਾਇਣ ਗ੍ਰੰਥ ’ਚ ਤ੍ਰੇਤਾ ਯੁੱਗ ਵਿੱਚ ਹੋਏ ਅਯੁੱਧਿਆ ਦੇ ਮਹਾਰਾਜਾ ਦਸ਼ਰਥ ਅਤੇ ਜਨਕਪੁਰੀ ਦੇ ਰਾਜਾ ਜਨਕ ਦੇ ਪਰਿਵਾਰਾਂ ਦੀ ਕਥਾ ਹੈ। ਇਸ ’ਚ ਜੋ ਗੱਲ ਸਾਹਮਣੇ ਆਉਂਦੀ ਹੈ, ਉਸ ਅਨੁਸਾਰ ਰਾਜ ਭਾਗ ਦੀ ਲਾਲਸਾ ਵਿੱਚ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਦੀ ਸੌਤੇਲੀ ਮਾਂ ਕੈਕਈ ਆਪਣੇ ਪੁੱਤਰ ਭਰਤ ਵਾਸਤੇ ਰਾਜ ਪਾਠ ਹਾਸਲ ਕਰਨ ਨਹੀ ਪਰਿਵਾਰ ਨੂੰ ਤੋੜਣ ਵਾਲੀਆਂ ਚਾਲਾਂ ਚੱਲਦੀ ਹੈ। ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਮਾਤਾ ਸੀਤਾ ਅਤੇ ਲਛਮਣ ਦੀ ਸਮੁੱਚੀ ਜੀਵਨ ਲੀਲ੍ਹਾ ’ਚ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇੱਕ ਭਰਾ, ਇੱਕ ਪਤਨੀ, ਇੱਕ ਪਤੀ ਅਤੇ ਸਭ ਤੋਂ ਵਧੇਰੇ ਇੱਕ ਮਨੁੱਖ ਹੋਣ ਦੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸਥਾਪਤੀ। ਇਸ ਤੋਂ ਇਨ੍ਹਾਂ ਇੰਸਾਨੀ ਕਦਰਾਂ–ਕੀਮਤਾ ਤੇ ਪਹਿਰਾ ਦੇਣਾ ਅਤੇ ਉਹਨਾਂ ਨੂੰ ਆਪਣੀ ਜਿੰਦਗੀ ’ਚ ਪਿਰੋਣ ਦੇ ਨਾਲ–ਨਾਲ ਹਰ ਇੰਸਾਨ ਨੂੰ ਆਪਣੇ ਪਾਕ–ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰਖਣ ਦੀ ਲੋਕਾਂ ਨੂੰ ਪ੍ਰੇਰਣਾ ਦੇਣਾ ਹੀ ਦੀਵਾਲੀ ਮਨਾਉਣ ਦਾ ਕਾਰਨ ਜਾਪਦਾ ਹੈ।
ਇਸ ਤੋਂ ਸਾਨੂੰ ਆਪਣੇ  ਰਿਸ਼ਤੇ, ਸਮਾਜਿਕ ਜ਼ਿੰਮੇਵਾਰੀਆਂ ਤੇ ਉਨ੍ਹਾਂ ਨੂੰ ਨਿਭਾਉਣ ਦੇ ਤਰੀਕੇ ਸਭ ਸਪੱਸ਼ਟ ਰੂਪ ’ਚ ਤਹਿ ਹੋਏ ਮਿਲਦੇ ਹਨ। ਇਨ੍ਹਾਂ ਰਿਸ਼ਤਿਆਂ ਅਤੇ ਜੁੰਮੇਵਾਰੀਆਂ ਨੂੰ ਅਸੀਂ ਹਜ਼ਾਰਾਂ ਸਾਲਾਂ ਤੋਂ ਅੱਖੀਂ ਦੇਖ ਤੇ ਹੰਢਾ ਰਹੇ ਹਾਂ। ਪਰ ਸਮੇਂ ਦੇ ਨਾਲ ਨਾਲ ਜਾਂ ਤਾਂ ਸਾਡੀ ਸੋਚ ਅਪੂਰਨ ਹੋ ਰਹੀ ਹੈ ਅਤੇ ਜਾਂ ਫਿਰ ਮੁੜ ਤੋਂ ਸਾਡੇ ਤੇ ਅਸੁਰੀ (ਰਾਕਸ਼ੀ) ਸ਼ਕਤੀਆਂ ਭਾਰੂ ਹੋ ਰਹੀਆਂ ਹਨ। ਅੱਜ ਸਾਡਾ ਦੇਸ਼ ਵਿਨਾਸ਼, ਸਮਾਜਿਕ ਪਤਨ ਤੇ ਕਦਰਾਂ ਕੀਮਤਾਂ ਦੇ ਖੁਰਨ ਦੇ ਇਸ ਕਿਨਾਰੇ ਤੇ ਖੜ੍ਹਾ ਹੈ ਕਿ ਜਦੋਂ ਵੀ ਅਸੀਂ ਇਸ ਬਾਰੇ ਸੋਚਦੇ ਹਾਂ ਸਾਡੀ ਚਿੰਤਾ ਹੋਰ ਡੂੰਘੀ ਹੋ ਜਾਂਦੀ ਹੈ। ਅੱਜ ਰਿਸ਼ਵਤਖੋਰੀ, ਘਪਲੇਬਾਜ਼ੀ, ਦਲਾਲੀ ਤੇ ਪਤਾ ਨਹੀਂ ਹੋਰ ਕਿੰਨੇ ਹੀ ਮੁਕੱਦਮੇ ਅਦਾਲਤਾਂ ਅੰਦਰ ਚੱਲ ਰਹੇ ਹਨ। ਵਾੜ ਹੀ ਖੇਤ ਨੂੰ ਖਾ ਰਹੀ ਹੈ। ਦੇਸ਼ ਤੇ ਸਾਡਾ ਸਮਾਜ ਦਲਦਲ ’ਚ ਧਸ ਰਿਹਾ ਹੈ। ਅੱਜ ਮੁੜ ਸ਼੍ਰੀ ਰਾਮ ਜੀ ਦੀ ਲੋੜ ਹੈ ਜੋ ਸਾਡੇ ਅੰਦਰ ਤਾਰ ਤਾਰ ਹੋਏ ਪਏ ਰਿਸ਼ਤਿਆਂ ਨੂੰ ਨਿਭਾਉਣ ਦਾ  ਪਾਠ ਪੜ੍ਹਾ ਸਕਣ, ਦੇਸ਼ ’ਚ ਮਾਰ ਧਾੜ ਅਤੇ ਕਤਲੋ ਗਾਰਤ ਕਰਨ ਵਾਲੀਆਂ ਰਾਕਸ਼ੀ ਸ਼ਕਤੀਆਂ ਵਾਲੇ ਰਾਵਣਾਂ ਤੋਂ ਸਾਡੀ ਰੱਖਿਆ ਕਰ ਸਕਣ।
ਦੀਵਾਲੀ ਅਸਲ ’ਚ ਦੀਵੇ ਬਾਲਣ ਦਾ ਤਿਉਹਾਰ ਨਹੀਂ ਹੈ। ਇਸ ਪਿੱਛੇ ਲੰਮਾ ਸੁਨੇਹਾ ਹੈ। ਦੀਵੇ ਬਾਲ ਕੇ ਹਨੇਰਾ ਮਿਟਾਉਣਾ ਹੈ। ਸਿਰਫ ਦੀਵਾਲੀ ਦਾ ਰਾਤ ਦਾ ਹੀ ਹਨੇਰਾ ਨਹੀਂ ਖਤਮ ਕਰਨਾ ਸਗੋਂ ਹਰ ਰਾਤ, ਹਰ ਦਿਨ ਅਤੇ ਹਰ ਦਿਲ ਰੁਸ਼ਣਾਉਣਾ ਹੈ। ਇਨ੍ਹਾਂ ਰੁਸ਼ਣਾਉਣਾ ਹੈ ਕਿ ਹਰ ਦਿਲ ਹਰ ਰਿਸ਼ਤਾ ਪਾਕ ਪਵਿੱਤਰ ਹੋ ਜਾਵੇ। ਬਾਹਰੀ ਰਸਮ ਨਿਭਾਉਣ ਲਈ ਜਗਾਏ ਜਾਂਦੇ ਘਿਓ–ਤੇਲ ਦੇ ਦੀਵਿਆਂ ਦੀ ਥਾਂ ਤੇ ਅੰਦਰੂਨੀ ਪਿਆਰ ਮੁਹੱਬਤ ਦੇ ਦੀਵੇ ਬਾਲਣ ਦੀ ਲੋੜ ਹੈ। ਸਭਨਾਂ ਧਰਮਾਂ ਦਾ ਸਤਿਕਾਰ ਕਰਨ ਦੀ ਲੋੜ ਹੈ। ਭਾਈਚਾਰਕ ਸਾਂਝ ਦੀ ਲੜੀਆਂ ਜਗਾਉਣ ਅਤੇ ਪਿਰੋਣ ਦੀ ਜ਼ਰੂਰਤ ਹੈ। ਆਓ ਦੀਵਾਲੀ ਦੇ ਪਵਿੱਤਰ ਮੌਕੇ ਤੇ ਸ਼੍ਰੀ ਰਾਮ ਜੀ ਦੇ ਆਸ਼ੀਰਵਾਦ ਨਾਲ ਇਹ ਪ੍ਰਣ ਕਰੀਏ ਕਿ ਅਸੀਂ ਸਭਨਾਂ ਨਾਲ ਪਿਆਰ ਤੇ ਸਾਂਝ ਨਾਲ ਰਹਾਂਗੇ, ਹਰ ਰਿਸ਼ਤੇ ਦੀ ਮਰਿਆਦਾ ’ਚ ਪਾਲਣਾ ਕਰਾਗੇ, ਦੇਸ਼ ’ਚ ਫ਼ੈਲੀਆਂ ਭ੍ਰਿਸ਼ਟਾਚਾਰ, ਲੁੱਟ–ਖਸੁੱਟ, ਧੱਕੇਸ਼ਾਹੀ, ਕਤਲ ਅਤੇ ਆਤਮ ਹੱਤਿਆਵਾਂ ਵਰਗੀਆਂ ਰਾਕਸ਼ੀ ਸ਼ਕਤੀਆਂ ਦਾ ਨਾਸ਼ ਕਰਾਂਗੇ। ਦੇਸ਼-ਰਾਸ਼ਟਰ ਨੂੰ ਹੋਰ ਅੱਗੇ ਲਿਆਉਣ ਅਤੇ ਮਜ਼ਬੂਤ ਬਣਾਉਣ ਲਈ ਕਿਸੇ ਇਕ ਫਿਰਕੇ ਅਤੇ ਕਿਸੇ ਖਾਸ ਪਾਰਟੀ ਦੀ ਸੋਚ ਨੂੰ ਪਰੇ ਕਰਦੇ ਹੋਏ ਅਮਨਪਸੰਦ ਰਾਸ਼ਟਰਵਾਦੀ ਲੀਡਰਾਂ ਨੂੰ ਚੁਣਾਂਗੇ ਤਾਕਿ ਦੇਸ਼ ’ਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ’ਚ ਸਹੀ ਯੋਗਦਾਨ ਪਾ ਸਕੀਏ। ਇਹੋ ਸਾਡੇ ਲਈ ਦੀਵਾਲੀ ਮਨਾਉਣ ਦੀ ਖੁਸ਼ੀ ਹੈ।

ਸੰਜੀਵ ਝਾਂਜੀ, ਜਗਰਾਉਂ।
ਸੰਪਰਕ: +91 80049 10000

ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ।

ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ।

ਦੁਸ਼ਹਿਰੇ ਦਾ ਤਿਉਹਾਰ ਲੰਘਦੇ ਸਾਰ ਹੀ ਸਾਰਿਆਂ ਦਾ ਧਿਆਨ ਦੀਵਾਲੀ ’ਤੇ ਆ ਜਾਂਦਾ ਹੈ। ਸਭ ਚਾਅ ਅਤੇ ਮਲਾਰ ਨਾਲ ਦੀਵਾਲੀ ਦਾ ਇੰਤਜ਼ਾਰ ਕਰਨ ਲਗਦੇ ਹਨ। ਇਹ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ। ਜਿਉਂ ਹੀ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਆਪਣੀ ਦਸਤਕ ਦੇ ਕੇ ਜਾਂਦਾ ਹੈ, ਹਰ ਬੱਚੇ ਬੁੱਢੇ, ਜਵਾਨ, ਹਰ ਨੌਕਰੀਪੇਸ਼ਾ ਇੰਸਾਨ ਅਤੇ ਹਰ ਦੁਕਾਨਦਾਰ ਦੇ ਮਨ ’ਚ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਫ਼ੁਲਝੜੀਆਂ ਵਾਂਗ ਖੌਰੂ ਪਾਉਣ ਲਗਦੀਆਂ ਹਨ। ਖੁਸ਼ੀ ’ਚ ਉਭਰਿਆਂ ਚਾਅ ਅਤੇ ਮਲਾਰ ਵੇਖਣ ਵਾਲਾ ਹੁੰਦਾ ਹੈ। ਦੀਵਾਲੀ ਦੀਵਿਆਂ ਦਾ ਤਿਉਹਾਰ ਹੈ। ਇਸ ਦਿਨ ਸਾਰੇ ਨਗਰ ਖੇੜੇ ਵਿੱਚ ਦੀਵੇ ਜਲਾ ਕੇ ਦੀਪਮਾਲਾ ਕੀਤੀ ਜਾਂਦੀ ਹੈ। ਇਹ ਦੀਪਮਾਲਾ ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ  ਦੇ ਚੌਦਾਂ ਸਾਲ ਦਾ ਬਨਵਾਸ ਕੱਟਣ ਤੋਂ ਬਾਅਦ ਬੁਰਾਈ ਅਤੇ ਹੰਕਾਰ ’ਤੇ ਜਿੱਤ ਹਾਸਿਲ ਕਰਨ ਉਪਰੰਤ ਅਯੁੱਧਿਆ ਪਰਤਣ ਦੀ ਖ਼ੁਸ਼ੀ ਵਿੱਚ ਅਯੁੱਧਿਆ ਦੇ ਨਿਵਾਸੀਆਂ ਵੱਲੋਂ ਕੀਤੀ ਗਈ ਸੀ। ਉਦੋਂ ਤੋਂ ਹੀ ਇਹ ਪ੍ਰਥਾ  ਸਾਰੇ ਦੇਸ਼ ਅਤੇ ਰਾਮ ਨਾਮ ਲੇਵਾ ਸੰਗਤਾਂ ਦੇ ਦਿਲਾਂ ਵਿੱਚ ਘਰ ਕੀਤੀ ਹੋਈ ਹੈ। ਉਹ ਉਦੋਂ ਤੋਂ ਹੀ ਇਸ ਪ੍ਰਥਾ ਦਾ ਪਾਲਣ  ਕਰਦੇ ਆਏ ਹਨ।  
  ਸ੍ਰੀ ਰਾਮਾਇਣ ਵਿੱਚ ਹਜ਼ਾਰਾਂ ਸਾਲ ਪਹਿਲਾਂ ਤ੍ਰੇਤਾ ਯੁੱਗ ਵਿੱਚ ਹੋਏ ਅਯੁੱਧਿਆ ਦੇ ਮਹਾਰਾਜਾ ਦਸ਼ਰਥ ਅਤੇ ਜਨਕਪੁਰੀ ਦੇ ਰਾਜਾ ਜਨਕ ਦੇ ਪਰਿਵਾਰਾਂ ਦੀ ਇੱਕ ਕਥਾ ਹੈ। ਇਸ ਸਮੁੱਚੇ ਵਰਤਾਰੇ ਵਿੱਚ ਜੋ ਲੱਛਣ ਉੱਘੜ ਕੇ ਸਾਹਮਣੇ ਆਉਂਦੇ ਹਨ, ਉਸ ਅਨੁਸਾਰ ਰਾਜ ਭਾਗ ਦੀ ਲਾਲਸਾ ਵਿੱਚ ਡੁੱਬੀ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਦੀ ਸੌਤੇਲੀ ਮਾਂ ਕੈਕਈ ਆਪਣੇ ਪੁੱਤਰ ਭਰਤ ਵਾਸਤੇ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੀ ਹੈ। ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਮਾਤਾ ਸੀਤਾ ਅਤੇ ਲਛਮਣ ਅਜਿਹੇ ਮਹਾਂਪਾਤਰ ਹਨ, ਜਿੰਨ੍ਹਾਂ ਦੀ ਸਮੁੱਚੀ ਜੀਵਨ ਲੀਲ੍ਹਾ ਵਿੱਚ ਇਕ ਗੱਲ ਉੱਭਰ ਕੇ ਸਪੱਸ਼ਟ ਹੁੰਦੀ ਹੈ ਕਿ ਇੱਕ ਭਰਾ, ਇੱਕ ਪਤਨੀ, ਇੱਕ ਪਤੀ ਅਤੇ ਸਭ ਤੋਂ ਵਧੇਰੇ ਇੱਕ ਮਨੁੱਖ ਹੋਣ ਦੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸਥਾਪਤੀ ।
ਇਨ੍ਹਾਂ ਇੰਸਾਨੀ ਕਦਰਾਂ–ਕੀਮਤਾ ਤੇ ਪਹਿਰਾ ਦੇਣਾ ਅਤੇ ਉਹਨਾਂ ਨੂੰ ਆਪਣੀ ਜਿੰਦਗੀ ’ਚ ਲਾਗੂ ਕਰਨ ਦੇ ਨਾਲ–ਨਾਲ ਹਰ ਇੰਸਾਨ ਨੂੰ ਆਪਣੇ ਪਾਕ–ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰੱਖਣ ਦੀ ਲੋਕਾਂ ਨੂੰ ਪ੍ਰੇਰਣਾ ਦੇਣ ਦੇ ਕਾਰਨ ਜੋ ਰੋਸ਼ਣ ਤਸਵੀਰ ਸਾਹਮਣੇ ਆਉਂਦੀ ਹੈ, ਉਹੀ ਦੀਵਾਲੀ ਮਨਾਉਣ ਦਾ ਕਾਰਨ ਜਾਪਦਾ ਹੈ।
ਦੀਵਾਲੀ ਦਾ ਇਹ ਤਿਉਹਾਰ, ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਨਾਲ ਹੀ ਸਬੰਧਤ ਹੈ। ਉਹ ਭਗਵਾਨ ਰਾਮ ਚੰਦਰ ਜੀ, ਜਿਨ੍ਹਾਂ ਨੂੰ  ਮਰਯਾਦਾ ਪਰਸ਼ੋਤਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਇਕ ਅਜਿਹੇ ਮਹਾਂ ਗਿਆਨੀ ਵਿਦਵਾਨ ਸਨ ਜਿਨ੍ਹਾਂ ਨੇ ਸਾਰੇ ਰਿਸ਼ਤਿਆਂ ਦੀ ਮਰਿਆਦਾ ਨੂੰ ਪ੍ਰਭਾਸ਼ਿਤ ਕੀਤਾ।  
ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਬਾਲ ਅਵਸਥਾ ਵਿੱਚ ਗੁਰੂਕੁਲ ਵਿਖੇ ਸਿੱਖਿਆ ਹਾਸਿਲ ਕਰਨ ਦੌਰਾਣ ਅਤੇ ਬਾਅਦ ਦੇ ਸਾਰੇ ਜੀਵਨ ਵਿੱਚ  ਆਪਣੇ ਗੁਰੂ  ਦੀ ਹਰ ਗੱਲ ਮੰਨ ਕੇ ਗੁਰੂ ਚੇਲੇ ਦੀ ਮਰਿਯਾਦਾ ਨੂੰ ਪਰਿਭਾਸ਼ਤ ਹੀ ਨਹੀਂ ਕੀਤਾ ਸਗੋਂ ਚਾਰ ਚੰਨ ਵੀ ਲਗਾਏ। ਮਾਤਾ ਸੀਤਾ ਨਾਲ ਸਵੰਬਰ ਵੇਲੇ ਉਹ ਆਪਣੇ ਗੁਰੂ ਜੀ ਨਾਲ ਹੀ ਉਨ੍ਹਾਂ ਦੇ ਹੁਕਮ ਤੇ ਹੀ ਜਨਕਪੁਰੀ ਗਏ ਸਨ। ਉਥੇ ਜਾਣ ਤੇ ਰਾਜਸਭਾ ਵਿੱਚ ਵਿਰਾਜਣ ਤੋਂ ਬਾਅਦ ਵੀ ਗੁਰੂ ਦੇ ਹੁਕਮ ਅਨੁਸਾਰ ਹੀ ਸਵੰਬਰ ਵਾਲਾ ਧਨੁੱਖ (ਧਨੁਸ਼) ਚੁੱਕਿਆ, ਤੋੜਿਆ ਅਤੇ ਸਵੰਬਰ ਵਿੱਚ ਆਪਣੇ ਗੁਰੂ ਅਤੇ ਪੁਰਖਿਆਂ ਦਾ ਮਾਣ ਰੱਖਿਆ।
ਜਦੋਂ ਮਾਤਾ ਕੈਕਈ ਨੇ ਰਾਜਾ ਦਸ਼ਰਥ ਤੋਂ ਆਪਣੇ ਬੀਤੇ ਵਿੱਚ ਸੁਰਖਿਅਤ ਰੱਖੇ ਵਰ ਮੰਗੇ ਕਿ ਰਾਮ ਨੂੰ 14 ਸਾਲਾਂ ਦਾ ਬਨਵਾਸ ਦੇ ਦਿੱਤਾ ਜਾਵੇ ਤਾਂ ਉਸ ਵੇਲੇ ਵੀ ਆਪਜੀ ਨੇ ਮਾਂ–ਪੁੱਤ ਦੀ ਮਰਿਆਦਾ ਨੂੰ ਸਨਮਾਨਿਆ ਅਤੇ ਬਾਅਦ ਵਿੱਚ ਵੀ ਕੈਕਈ ਨੂੰ ਆਪਣੀ ਸਕੀ ਮਾਂ ਦੇ ਬਰਾਬਰ ਹੀ ਹਮੇਸ਼ਾ ਦਰਜਾ ਦਿੱਤਾ। ਪਿਤਾ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਅਤੇ ਪਿਓ–ਪੁੱਤ ਦੇ ਰਿਸ਼ਤੇ ਵਿੱਚ ਪਿਤਾ ਦਾ ਹਰ ਹੁਕਮ ਮੰਨਣ ਦੀ ਮਰਿਆਦਾ ਦਾ ਪਾਲਣ ਕੀਤਾ। ਹਾਲਾਂਕਿ ਬਨਵਾਸ ਮਿਲਣ ਵੇਲੇ ਅਤੇ ਉਨ੍ਹਾਂ ਦੇ ਰਾਜਾ ਬਨਣ ਵਿੱਚ ਸਿਰਫ ਚੰਦ ਕੁ ਘੰਟਿਆਂ ਦਾ ਹੀ ਫਾਸਲਾ ਸੀ। ਰਾਜਪਾਠ ਦਾ ਮੋਹ ਤਿਆਗ ਕੇ ਵੀ ਉਨ੍ਹਾਂ ਨੇ ਤਿਆਗ ਦੀ ਇੱਕ ਮਰਿਆਦਾ ਸਥਾਪਿਤ ਕੀਤੀ।
ਇਸ ਤੋਂ ਬਿਨ੍ਹਾਂ ਵੀ ਆਪਜੀ ਨੇ ਭਰਾਵਾਂ, ਪਤਨੀ, ਮਿੱਤਰਾਂ ਅਤੇ ਭਗਤਾਂ ਨਾਲ ਵੀ ਰਿਸ਼ਤਿਆਂ ਦੀ ਮਰਿਆਦਾ ਸਥਾਪਿਤ ਕੀਤੀ। ਹੋਰ ਤਾਂ ਹੋਰ ਰਾਵਣ ਨਾਲ ਲੜੀ ਜੰਗ ਵੀ ਪੂਰੀ ਤਰ੍ਹਾਂ ਮਰਿਆਦਿਤ ਸੀ। ਬਨਵਾਸ ਤੋਂ ਬਾਅਦ ਮਾਤਾ ਸੀਤਾ ਦਾ ਤਿਆਗ ਵੀ ਰਾਜਧਰਮ ਦੀ ਮਰਿਆਦਾ ਨੂੰ ਸੁਰਜੀਤ ਕਰਨ ਵੱਲ ਹੀ ਇਸ਼ਾਰਾ ਕਰਦਾ ਹੈ। ਜਿੱਥੇ ਉਨ੍ਹਾਂ ਨੇ ਹਰ ਰਿਸ਼ਤੇ ਦੀ ਮਰਿਆਦਾ ਨਿਭਾਈ, ਉਥੇ ਕਿਸੇ ਦੀ ਮਰਿਆਦਾ ਨੂੰ ਸਥਾਪਿਤ ਕਰਨ ਲੱਗਿਆਂ ਕਦੇ ਵੀ ਮੁੰਹ ਤੇ ਕਿਉਂ ਸ਼ਬਦ ਨਹੀਂ ਲਿਆਉਂਦਾ। ਹਰ ਘੜੀ ਖਿੜੇ ਮੱਥੇ ਪ੍ਰਵਾਨ ਕੀਤੀ। ਰਿਸ਼ਤਿਆਂ ਨੂੰ ਨਿਭਾਉਣਾ ਉਨ੍ਹਾਂ ਦੀ ਸਮਰਪਣ ਦੀ ਭਾਵਨਾ ਅਤੇ ਹਰ ਕਾਰਜ ਨੂੰ ਹੱਸ ਕੇ ਪ੍ਰਵਾਨ ਕਰਨਾ ਉਨ੍ਹਾਂ ਦੀ ਧਨਾਤਮਕਤਾ (ਪਾਜ਼ਿਟੀਵਟੀ) ਨੂੰ ਦਰਸ਼ਾਉਂਦਾ ਹੈ।
ਇੱਕ ਹੋਰ ਗੱਲ ਜੋ ਉਭਰ ਕੇ ਸਾਹਮਣੇ ਆਉਂਦੀ ਹੈ, ਉਹ ਇਹ ਕਿ ਉਨ੍ਹਾਂ ਨੇ ਆਪਣੇ ਸਾਰੇ ਬਨਵਾਸ ਦੋਰਾਣ ਔਕੜ ਪੈਣ ’ਤੇ ਉਨ੍ਹਾਂ ਲੋਕਾਂ ਦਾ ਸਾਥ ਤੇ ਪਿਆਰ ਲਿਆ ਜਿਨ੍ਹਾਂ ਨੂੰ ਸਮਾਜ ਵੱਲੋਂ ਪਿੱਛੇ ਸੁਟਿਆ ਹੋਇਆ ਸੀ। ਉਹ ਚਾਹੁੰਦੇ ਤਾਂ ਅਯੁਧਿਆ ਤੋਂ ਲੈ ਕੇ ਲੰਕਾਂ ਤੱਕ ਦੇ ਰਾਹ ਵਿੱਚ ਆਉਂਦੇ ਕਿਸੇ ਵੀ ਰਾਜੇ ਤੋਂ ਮਦਦ ਲੈ ਸਕਦੇ ਸਨ। ਅਯੁਧਿਆ ਤੋਂ ਮਦਦ ਮੰਗਵਾ ਸਕਦੇ ਸਨ ਪਰ ਉਨ੍ਹਾਂ ਨੇ ਕਿਸੇ ਵੀ ਸੰਪੰਨ ਤੋਂ ਸਹਾਇਤਾ ਨਹੀਂ ਲਈ, ਚਾਹੇ ਉਹ ਕਿਸ਼ਕਿੰਧਾ ਦਾ ਰਾਜਾ ਬਾਲੀ ਹੀ ਕਿਉਂ ਨਾ ਹੋਵੇ। ਉਨ੍ਹਾਂ ਨੇ ਬਾਲੀ ਵੱਲੋਂ ਲਤਾੜੇ ਭਰਾ ਸੁਗ੍ਰੀਵ ਦਾ ਸਾਥ ਦੇਣਾ ਜ਼ਿਆਦਾ ਵਾਜਵ ਮੰਨਿਆ। ਸ਼ਬਰੀ ਦੇ ਬੇਰ ਖਾਣਾ ਕੋਈ ਸਾਧਾਰਨ ਘਟਨਾ ਨਹੀਂ ਹੈ, ਉਹ ਵੀ ਜੂਠੇ। ਇਹ ਘਟਨਾ ਵੀ ਉਨ੍ਹਾਂ ਦੀ ਸਮਾਜ ਦੇ ਦੱਬੇ ਲੋਕਾਂ ਨੂੰ ਪਿਆਰ ਦੇਣ ਅਤੇ ਨਾਲ ਲੈ ਕੇ ਚੱਲਣ ਦੀ ਭਾਵਨਾ ਨੂੰ ਹੀ ਉਜਾਗਰ ਕਰਦੀ ਹੈ। ਸਮਾਜਿਕ ਕਦਰਾਂ ਕੀਮਤਾਂ ਅਤੇ ਬਰਾਬਰੀ ਨੂੰ ਦਰਸ਼ਾਉਂਦੀ ਹੈ। ਆਓ ਇਸ ਦੀਵਾਲੀ ਸਿਰਫ ਦੀਵੇ ਪਟਾਕੇ ਹੀ ਨਾ ਬਾਲੀਏ। ਭਗਵਾਨ ਸ੍ਰੀਰਾਮ ਚੰਦਰ ਜੀ ਦਾ ਆਸ਼ੀਰਵਾਦ ਲੈ ਕੇ ਸਮਾਜ ਵਿੱਚ ਬਰਾਬਰੀ ਲਿਆਈਏ। ਹਰ ਰਿਸ਼ਤੇ ਨੂੰ ਸਨਮਾਨ ਦਈਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰੀਏ।

– ਸੰਜੀਵ ਝਾਂਜੀ, ਜਗਰਾਉਂ।
ਮੋ: 8004910000

ਮਾਪਿਆਂ ਨੂੰ ਬਿਰਧ ਆਸ਼ਰਮਾਂ ‘ਚ ਭੇਜਣ ਵਾਲੇ ਦੀਵਾਲੀ ਮਨਾਉਣ ਦੇ ਹੱਕਦਾਰ ਨਹੀ

ਮਾਪਿਆਂ ਨੂੰ ਬਿਰਧ ਆਸ਼ਰਮਾਂ ‘ਚ ਭੇਜਣ ਵਾਲੇ ਦੀਵਾਲੀ ਮਨਾਉਣ ਦੇ ਹੱਕਦਾਰ ਨਹੀ

          ਸਾਡਾ ਸਮਾਜ ਇੱਕ ਨਰੋਆ ਸਮਾਜ ਹੈ। ਰਿਸ਼ਤਿਆਂ ਨੂੰ ਤਵੱਜੋ ਦੇਣ ਦੇ ਰੁਝਾਨ ਨੇ ਹੀ ਇਸ ਨੂੰ ਦੁਨੀਆਂ ਦੇ ਹੋਰ ਸਮਾਜਾਂ ‘ਚੋਂ ਉਚੇਰਾ ਗਿਣਿਆ ਹੈ। ਇਸਦੇ ਸਾਂਝੇ ਪਰਿਵਾਰਾਂ ਨੇ ਹੀ ਹਰੇਕ ਰਿਸ਼ਤੇ ‘ਚ ਆਪਣਾਪਨ ਲਿਆਉਂਦਾ ਹੈ। ਪਰ ਤਰੱਕੀ ਦੀ ਲੱਗੀ ਅਖੌਤੀ ਹੋੜ, ਬਦਲਦੀਆਂ ਕ1212ਦਰਾਂ ਕੀਮਤਾਂ ਅਤੇ ਤੇਜ਼ ਰਫ਼ਤਾਰ ਜੀਵਨ ਚਾਲ ਕਾਰਨ ਇਹ ਸਾਂਝੇ ਪਰਿਵਾਰ ਹੁਣ ਦਮ ਤੋੜ ਰਹੇ ਹਨ। ਬਚਪਨ ‘ਚ ਇਕੱਲਾਪਨ ਆ ਰਿਹਾ ਹੈ, ਰਿਸ਼ਤਿਆਂ ਦਾ ਪਿਆਰ ਮੁੱਕ ਰਿਹਾ ਹੈ।

         ਧੀਆਂ ਪੁੱਤ ਮਾਂ–ਪਿਓ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ। ਬੱਚੇ ਹਨ•ੇਰ ਕੋਠੜੀ ਦਾ ਦੀਵਾ ਅਤੇ ਬੁਢਾਪੇ ਦਾ ਸਹਾਰਾ ਹੁੰਦੇ ਹਨ। ਬੱਚੇ ਹੀ ਤਾਂ ਮਾਂ–ਪਿਓ ਲਈ ਉਹ ਤਾਕਤ ਹੁੰਦੇ ਹਨ ਜਿੰਨ•ਾਂ ਦੇ ਆਸਰੇ ਮਾਂ ਬਾਪ ਬਿਨ•ਾ ਪਰਾਂ ਤੋਂ ਹੀ ਉੱਚੀਆ ਤੇ ਲੰਮੀਆਂ ਉਡਾਰੀਆਂ ਲਾਉਣੀਆਂ ਹੁੰਦੀਆਂ ਹਨ। ਪਰ ਪੱਛਮੀ ਸਮਾਜਾਂ ਦੀ ਦੇਖਾਦੇਖੀ, ਸਾਂਝੇ ਪਰਿਵਾਰਾਂ ਦੇ ਟੁੱਟਣ ਅਤੇ ਇੱਕਲੇ ਪਰਿਵਾਰਾਂ ਦੇ ਹੋਂਦ ‘ਚ ਆਉਣ ਜਾਂ ਹੋਰ ਕਈ ਖੁਦਗਰਜੀ ਦੇ ਕਾਰਨਾਂ ਕਰਕੇ ਹੁਣ ਬਜੁਰਗਾਂ ਦੀ ਸਹੀ ਤਰੀਕੇ ਨਾਲ ਸੰਭਾਲ ਨਹੀਂ ਹੋ ਰਹੀ। ਸਾਡੇ ਸਮਾਜ ਦੇ ਅਸੂਲਾਂ ਅਨੁਸਾਰ ਬਜੁਰਗਾਂ ਦੀ ਸੰਭਾਲ ਪਰਿਵਾਰ ਦੁਆਰਾ ਹੀ ਕੀਤੀ ਜਾਂਦੀ ਹੈ। ਪਰ ਹੁਣ ਬਜੁਰਗ਼ਾਂ ਨਾਲ ਮਾੜੇ ਵਰਤਾਓ ਜਾਂ ਸ਼ੋਸ਼ਣ ਦੀਆਂ ਖਬਰਾਂ ਵੀ ਅਖਬਾਰੀ ਸੁਰਖੀਆਂ ਬਣਨ ਲੱਗੀਆਂ ਹਨ।
ਪੱਛਮੀ ਦੇਸਾਂ ਦੀ ਤਰਜ਼ ‘ਤੇ ਧੜਾਧੜ ਖੁੱਲ• ਰਹੇ ਬਿਰਧ ਆਸ਼ਰਮ ਔਲਾਦ ਦੀ ਮਾੜੀ ਮਾਨਸਿਕਤਾ ਦੀ ਪੋਲ ਹੀ ਖੋਲ• ਰਹੇ ਹਨ। ਹਾਲਾਂਕਿ  ਸਰਕਾਰ ਨੇ ਬਜ਼ੁਰਗਾਂ  ਦੀ ਸੇਵਾ-ਸੰਭਾਲ ਲਾਜ਼ਮੀ ਬਣਾਉਣ ਵਾਸਤੇ ਇੱਕ ਕਾਨੂੰਨ ਬਣਾਇਆ ਹੈ। ਪਰ ਕਾਨੂੰਨ ਵੀ ਓਨਾ ਚਿਰ ਕਾਰਗਰ ਸਾਬਤ ਨਹੀਂ ਹੋ ਸਕਦਾ, ਜਿੰਨਾ ਚਿਰ ਮਾਨਸਿਕਤਾ ਨਹੀਂ ਬਦਲਦੀ। ਬਜ਼ੁਰਗ ਤਾਂ ਚਾਹੁੰਦੇ ਹਨ ਸਾਡੇ ਬੱਚੇ, ਪੋਤੇ ਪੋਤੀਆਂ ਸਾਡੇ ਨਾਲ ਗੱਲਾਂ ਕਰਨ, ਕੋਈ ਸਾਨੂੰ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ, ਚਾਚਾ-ਚਾਚੀ, ਤਾਇਆ-ਤਾਈ ਕਹੇ ਅਤੇ ਸਾਰੇ ਦਿਨ ਤਿਓਹਾਰ ਸਾਡੇ ਨਾਲ ਮਨਾਉਣ ਪਰ ਅੱਜ ਦਾ ਜਵਾਨ ਝੂਠੀ ਚਮਕ ਦਮਕ ਅਧੀਨ ਇਸ ਸਭ ਕਾਸੇ ਨੂੰ ਵਾਧੂ ਕੰਮ ਸਮਝਣ ਲੱਗ ਗਿਆ ਹੈ। ਬਜ਼ੁਰਗਾਂ ਨਾਲ ਸਮਾਂ-ਤਿਓਹਾਰ ਮਨਾਉਣਾ ਤਾਂ ਇਕ ਪਾਸੇ ਉਹ ਤਾਂ ਉਨ•ਾਂ ਨੂੰ ਬਿਰਧ ਆਸ਼ਰਮਾਂ ‘ਚ ਰਹਿਣ ਲਈ ਮਜ਼ਬੂਰ ਕਰ ਰਿਹਾ ਹੈ।  ਬਜ਼ੁਰਗਾਂ ਨੂੰ ਇਨ•ਾਂ ਆਸ਼ਰਮਾਂ ਦੁਆਲੇ ਕਰਕੇ ਖੁਦ ਤਿਓਹਾਰ ਮਨਾ ਰਿਹਾ ਹੈ। ਦੁਸ਼ਰਿਹਾ, ਦੀਵਾਲੀ ਮਨਾਏ ਜਾ ਰਹੇ ਹਨ। ਇਹ ਲੋਕ ਇਨ•ਾਂ ਤਿਓਹਾਰਾਂ ਨੂੰ ਸਿਰਫ ਮਨਾ ਹੀ ਰਹੇ ਹਨ, ਪਰ ਇਨ•ਾਂ ਦੀ ਸਿੱਖਿਆ ਦੇ ਤਾਂ ਨੇੜੇ ਤੇੜੇ ਵੀ ਨਹੀਂ ਹਨ। ਅਸਲ ‘ਚ ਇਹ ਲੋਕ ਅਜਿਹੇ ਤਿਓਹਾਰ ਖਾਸਕਰ ਦੀਵਾਲੀ  ਮਨਾਉਣ ਦੇ ਯੋਗ ਹੀ ਨਹੀਂ ਹਨ। ਦੀਵਾਲੀ ਕੀ ਹੈ, ਕਿਉਂ ਮਨਾਈ ਜਾਂਦੀ ਹੈ? ਭਗਵਾਨ ਸ਼੍ਰੀਰਾਮ ਨੂੰ ਦੇਖੋ। ਰਿਸ਼ਤਿਆਂ ਦੀਆਂ ਮਰਿਆਦਾਵਾਂ ਦੇ ਪਾਲਨ ਕਾਰਨ ਹੀ ਉਹ ਮਰਿਆਦਾ ਪਰਸ਼ੋਤਮ ਅਖਵਾਏ ਹਨ। ਇਹੀ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਜੀ ਨੇ ਆਪਣੇ ਪਿਤਾ ਦੇ ਵਚਨਾਂ ਦੀ ਪੂਰਤੀ ਲਈ ਉਨ•ਾਂ ਦਾ ਹੁਕਮ ਮੰਨਦੇ ਹੋਏ ਬਨਵਾਸ ਕੱਟਿਆ। ਇੱਕ ਉਹ ਭਗਵਾਨ ਰਾਮ ਜਿੰਨਾਂ ਨੇ ਪਿਤਾ ਦੀ ਆਗਿਆ ਮੰਨੀ ਤੇ ਬਨਵਾਸ ਕੱਟਿਆ ਅਤੇ ਇਕ ਅੱਜ ਦਾ ਜਵਾਨ ਜਿਸ ਨੇ ਪਿਤਾ ਦੀ ਆਗਿਆ ਤਾਂ ਕੀ ਮੰਨਣੀ ਉਨ•ਾਂ ਨੂੰ ਬਿਰਧ ਆਸ਼ਰਮ ਦਾ ਬਨਵਾਸ ਦੇ ਦਿੰਦੇ ਹਨ।
           ਭਗਵਾਨ ਸ਼੍ਰੀਰਾਮ ਚੰਦਰ ਜੀ ਦੀਆਂ ਹਜ਼ਾਰਾਂ ਸਿੱਖਿਆਵਾਂ ਹਨ। ਉਨ•ਾਂ ‘ਚੋਂ ਹੀ ਇੱਕ ਸਿੱਖਿਆ ਹੈ ਮਾਂ–ਬਾਪ ਦੀ ਸੇਵਾ ਆਗਿਆ ਮੰਨਣੀ। ਇਹੀ ਨਾ ਮੰਨ ਕੇ ਮਾਂ–ਪਿਓ ਨੂੰ ਬਿਰਧ ਆਸ਼ਰਮ ‘ਚ ਭੇਜਣ ਵਾਲੇ ਅੱਜ ਦੇ ਅਖੌਤੀ ਪ੍ਰਗਤੀਸ਼ੀਲ ਜਵਾਨ ਅਸਲ ‘ਚ ਭਗਵਾਨ ਸ਼੍ਰੀਰਾਮ ਜੀ ਦਾ ਤਿਉਹਾਰ ਦੀਵਾਲੀ ਮਨਾਉਣ ਦੇ ਹੱਕਦਾਰ ਹੀ ਨਹੀਂ ਹਨ।

– ਸੰਜੀਵ ਝਾਂਜੀ, ਜਗਰਾਉਂ। (ਸੰਪਰਕ : 80049 10000)

ਅੱਜ ਪਿਆਰ–ਮੁਹੱਬਤ ਤੇ ਭਾਈਚਾਰਕ ਸਾਂਝ ਦੇ ਦੀਵੇ ਬਾਲਣ ਦੀ ਲੌੜ ਹੈ

ਅੱਜ ਪਿਆਰ–ਮੁਹੱਬਤ ਤੇ ਭਾਈਚਾਰਕ ਸਾਂਝ ਦੇ ਦੀਵੇ ਬਾਲਣ ਦੀ ਲੌੜ ਹੈ

SHREE RAM DARBARਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ। ਇਹ ਤਿਉਹਾਰ ਸਮੁੱਚੇ ਭਾਈਚਾਰੇ ਨੂੰ ਇਕ ਮਾਲਾ ਦੇ ਵਿੱਚ ਪਿਰੋ ਕੇ ਰੱਖਦਾ ਹੈ।  ਇਸ ਦਿਨ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਆਪਣੇ ਪਿਤਾ ਅਯੋਧਿਆ ਨਰੇਸ਼ ਮਹਾਰਾਜ ਦਸ਼ਰਥ ਦੇ ਵਚਨਾਂ ਨੂੰ ਫੁਲ ਚੜਾ ਕੇ 14 ਸਾਲਾਂ ਦਾ ਵਨਵਾਸ ਕੱਟਣ ਉਪਰੰਤ ਅਯੁਧਿਆ ਪਰਤੇ ਸਨ ਅਤੇ ਉਨ੍ਹਾਂ ਦੇ ਆਉਣ ਦੀ ਖੁਸ਼ੀ ‘ਚ ਲੋਕਾਂ ਨੇ ਆਪਣੇ ਦਰ–ਦਰ ਅਗੇ ਦੀਵੇ ਜਲਾ ਕੇ ਦੀਪਮਾਲਾ ਕੀਤੀ ਸੀ। ਅਸਲ ‘ਚ ਦੀਵੇ ਜਗਾ ਕੇ ਰੌਸ਼ਨੀ ਕਰਨ ਦਾ ਭਾਵ ਸੀ ਕਿ ਦੁਨੀਆਂ ‘ਚੋ ਉਹ ਹਨੇਰਾ ਹੁਣ ਖਤਮ ਹੋ ਗਿਆ ਹੈ, ਜਿਹੜਾ ਰਾਕਸ਼ੀ ਸ਼ਕਤੀਆਂ ਨੇ ਪਾਇਆ ਹੋਇਆ ਸੀ।
ਸਿੱਖ ਧਰਮ ‘ਚ ਵੀ ਦੀਵਾਲੀ ਦੀ ਵਿਸ਼ੇਸ਼ ਮਹਤੱਤਾ ਹੈ। ਇਸ ਦਿਨ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ‘ਚੋਂ 52 ਕੈਦੇ ਨੂੰ/ਨਾਲ  ਰਿਹਾਅ ਹੋ ਕੇ ਅੰਮ੍ਰਿਤਸਰ ਆਏ ਸਨ ਅਤੇ ਲੋਕਾਂ  ਨੇ ਇਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਬਹੁਤ ਖੁਸ਼ੀਆਂ ਮਨਾਈਆਂ ਸਨ। ਇਸ ਲਈ ਅੱਜ ਵੀ ਅੰਮ੍ਰਿਤਸਰ ਦੀ ਦੀਵਾਲੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ।
ਸਦੀਆਂ ਤੋਂ ਇਹ ਤਿਉਹਾਰ ਇਸੇ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਅਰਬਾਂ ਰੁਪਏ ਦੇ ਪਟਾਕੇ ਚਲਾਏ  ਜਾਂਦੇ ਹਨ। ਦੀਪਮਾਲਾ ਕੀਤੀ ਜਾਂਦੀ ਹੈ। ਸ਼ਗਨ ਕੀਤੇ ਜਾਂਦੇ ਹਨ। ਖ਼ੁਸ਼ੀ ਜ਼ਾਹਰ ਕੀਤੀ ਜਾਂਦੀ ਹੈ। ਪਰ ਲਗਦਾ ਹੈ ਕਿ ਅਸੀਂ ਇਸ ਤਿਉਹਾਰ ਦੇ ਅਸਲ ਮਕਸਦ ਅਤੇ ਸੁਨੇਹੇ ਤੋਂ ਭਟਕੇ ਹੋਏ ਹਾਂ। ਦੀਵਾਲੀ ਦਾ ਅਸਲ ਸੁਨੇਹਾਂ ਜੋ ਰਾਮਾਇਨ ਮਹਾਂਗ੍ਰੰਥ ‘ਚੋਂ ਨਿੱਕਲ ਕੇ ਸਾਹਮਣੇ ਆਉਂਦਾ ਹੈ, ਉਹ ਹੈ, ਇੰਸਾਨੀ ਕਦਰਾਂ–ਕੀਮਤਾਂ ਤੇ ਪਹਿਰਾ ਦੇਣਾ, ਉਹਨਾਂ ਨੂੰ ਆਪਣੀ ਜਿੰਦਗੀ ‘ਚ ਲਾਗੂ ਕਰਨ ਅਤੇ ਆਪਣੇ ਪਾਕ–ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰੱਖਣਾ ਅਤੇ ਲੋਕਾਂ ਨੂੰ ਮਰਿਆਦਿਤ ਰਹਿਣ ਲਈ ਪ੍ਰੇਰਿਤ ਕਰਨਾ। ਭਗਵਾਨ ਸ਼੍ਰੀ ਰਾਮ ਜੀ ਦੀ ਤਰ੍ਹਾਂ ਹਰ ਰਿਸ਼ਤੇ ਦੀ ਮਰਿਆਦਾ ਦਾ ਉਚਿਤ ਨਿਰਬਾਹ ਕਰਨਾ ਅਤੇ ਉਸਦੀ ਮਰਿਆਦਾ ਦਾ ਸਹੀ ਸਤਿਕਾਰ ਕਰਨਾ ਹੈ।
ਰਾਮਾਇਣ ਗ੍ਰੰਥ ‘ਚ ਤ੍ਰੇਤਾ ਯੁੱਗ ਵਿੱਚ ਹੋਏ ਅਯੁੱਧਿਆ ਦੇ ਮਹਾਰਾਜਾ ਦਸ਼ਰਥ ਅਤੇ ਜਨਕਪੁਰੀ ਦੇ ਰਾਜਾ ਜਨਕ ਦੇ ਪਰਿਵਾਰਾਂ ਦੀ ਕਥਾ ਹੈ। ਇਸ ‘ਚ ਜੋ ਗੱਲ ਸਾਹਮਣੇ ਆਉਂਦੇ ਹਨ, ਉਸ ਅਨੁਸਾਰ ਰਾਜ ਭਾਗ ਦੀ ਲਾਲਸਾ ਵਿੱਚ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਦੀ ਸੌਤੇਲੀ ਮਾਂ ਕੈਕਈ ਆਪਣੇ ਪੁੱਤਰ ਭਰਤ ਵਾਸਤੇ ਰਾਜ ਪਾਠ ਹਾਸਲ ਕਰਨ ਨਹੀ ਪਰਿਵਾਰ ਨੂੰ ਤੋੜਣ ਵਾਲੀਆਂ ਚਾਲਾਂ ਚੱਲਦੀ ਹੈ। ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਮਾਤਾ ਸੀਤਾ ਅਤੇ ਲਛਮਣ ਦੀ ਸਮੁੱਚੀ ਜੀਵਨ ਲੀਲ੍ਹਾ ‘ਚ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇੱਕ ਭਰਾ, ਇੱਕ ਪਤਨੀ, ਇੱਕ ਪਤੀ ਅਤੇ ਸਭ ਤੋਂ ਵਧੇਰੇ ਇੱਕ ਮਨੁੱਖ ਹੋਣ ਦੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸਥਾਪਤੀ। ਇਸ ਤੋਂ ਇਨ੍ਹਾਂ ਇੰਸਾਨੀ ਕਦਰਾਂ–ਕੀਮਤਾ ਤੇ ਪਹਿਰਾ ਦੇਣਾ ਅਤੇ ਉਹਨਾਂ ਨੂੰ ਆਪਣੀ ਜਿੰਦਗੀ ‘ਚ ਪਿਰੋਣ ਦੇ ਨਾਲ–ਨਾਲ ਹਰ ਇੰਸਾਨ ਨੂੰ ਆਪਣੇ ਪਾਕ–ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰਖਣ ਦੀ ਲੋਕਾਂ ਨੂੰ ਪ੍ਰੇਰਣਾ ਦੇਣਾ ਹੀ ਦੀਵਾਲੀ ਮਨਾਉਣ ਦਾ ਕਾਰਨ ਜਾਪਦਾ ਹੈ।
ਇਸ ਤੋਂ ਸਾਨੂੰ ਆਪਣੇ  ਰਿਸ਼ਤੇ, ਸਮਾਜਿਕ ਜ਼ਿੰਮੇਵਾਰੀਆਂ ਤੇ ਉਨ੍ਹਾਂ ਨੂੰ ਨਿਭਾਉਣ ਦੇ ਤਰੀਕੇ ਸਭ ਸਪੱਸ਼ਟ ਰੂਪ ‘ਚ ਤਹਿ ਹੋਏ ਮਿਲਦੇ ਹਨ। ਇਨ੍ਹਾਂ ਰਿਸ਼ਤਿਆਂ ਅਤੇ ਜੁੰਮੇਵਾਰੀਆਂ ਨੂੰ ਅਸੀਂ ਹਜ਼ਾਰਾਂ ਸਾਲਾਂ ਤੋਂ ਅੱਖੀਂ ਦੇਖ ਤੇ ਹੰਢਾ ਰਹੇ ਹਾਂ। ਪਰ ਸਮੇਂ ਦੇ ਨਾਲ ਨਾਲ ਜਾਂ ਤਾਂ ਸਾਡੀ ਸੋਚ ਅਪੂਰਨ ਹੋ ਰਹੀ ਹੈ ਅਤੇ ਜਾਂ ਫਿਰ ਮੁੜ ਤੋਂ ਸਾਡੇ ਤੇ ਅਸੁਰੀ (ਰਾਕਸ਼ੀ) ਸ਼ਕਤੀਆਂ ਭਾਰੂ ਹੋ ਰਹੀਆਂ ਹਨ। ਅੱਜ ਸਾਡਾ ਦੇਸ਼ ਵਿਨਾਸ਼, ਸਮਾਜਿਕ ਪਤਨ ਤੇ ਕਦਰਾਂ ਕੀਮਤਾਂ ਦੇ ਖੁਰਨ ਦੇ ਇਸ ਕਿਨਾਰੇ ਤੇ ਖੜ੍ਹਾ ਹੈ ਕਿ ਜਦੋਂ ਵੀ ਅਸੀਂ ਇਸ ਬਾਰੇ ਸੋਚਦੇ ਹਾਂ ਸਾਡੀ ਚਿੰਤਾ ਹੋਰ ਗਹਿਰੀ ਹੋ ਜਾਂਦੀ ਹੈ। ਅੱਜ ਰਿਸ਼ਵਤਖੋਰੀ, ਘਪਲੇਬਾਜ਼ੀ, ਦਲਾਲੀ ਤੇ ਪਤਾ ਨਹੀਂ ਹੋਰ ਕਿੰਨੇ ਹੀ ਮੁਕੱਦਮੇ ਅਦਾਲਤਾਂ ਅੰਦਰ ਚੱਲ ਰਹੇ ਹਨ। ਵਾੜ ਹੀ ਖੇਤ ਨੂੰ ਖਾ ਰਹੀ ਹੈ। ਦੇਸ਼ ਤੇ ਸਾਡਾ ਸਮਾਜ ਦਲਦਲ ‘ਚ ਧਸ ਰਿਹਾ ਹੈ। ਅੱਜ ਮੁੜ ਸ਼੍ਰੀ ਰਾਮ ਜੀ ਦੀ ਲੋੜ ਹੈ ਜੋ ਸਾਡੇ ਅੰਦਰ ਤਾਰ ਤਾਰ ਹੋਏ ਪਏ ਰਿਸ਼ਤਿਆਂ ਨੂੰ ਨਿਭਾਉਣ ਦਾ ਸਾਨੂੰ ਪਾਠ ਪੜ੍ਹਾ ਸਕਣ, ਦੇਸ਼ ‘ਚ ਮਾਰ ਧਾੜ ਅਤੇ ਕਤਲੋ ਗਾਰਤ ਕਰਨ ਵਾਲੀਆਂ ਰਾਕਸ਼ੀ ਸ਼ਕਤੀਆਂ ਵਾਲੇ ਰਾਵਨਾਂ ਤੋਂ ਸਾਨੂੰ ਆਜ਼ਾਦ ਕਰਾ ਸਕਣ।
ਦੀਵਾਲੀ ਅਸਲ ‘ਚ ਦੀਵੇ ਬਾਲਣ ਦਾ ਤਿਉਹਾਰ ਨਹੀਂ ਹੈ। ਇਸ ਪਿੱਛੇ ਲੰਮਾ ਸੁਨੇਹਾ ਹੈ। ਦੀਵੇ ਬਾਲ ਕੇ ਹਨੇਰਾ ਮਿਟਾਉਣਾ ਹੈ। ਸਿਰਫ ਦੀਵਾਲੀ ਦਾ ਰਾਤ ਦਾ ਹੀ ਹਨੇਰਾ ਨਹੀਂ ਖਤਮ ਕਰਨਾ ਸਗੋਂ ਹਰ ਰਾਤ, ਹਰ ਦਿਨ ਅਤੇ ਹਰ ਦਿਲ ਰੁਸ਼ਣਾਉਣਾ ਹੈ। ਇਨ੍ਹਾਂ ਰੁਸ਼ਣਾਉਣਾ ਹੈ ਕਿ ਹਰ ਦਿਲ ਹਰ ਰਿਸ਼ਤਾ ਪਾਕ ਪਵਿੱਤਰ ਹੋ ਜਾਵੇ। ਬਾਹਰੀ ਰਸਮ ਨਿਭਾਉਣ ਲਈ ਜਗਾਏ ਜਾਂਦੇ ਘਿਓ–ਤੇਲ ਦੇ ਦੀਵਿਆਂ ਦੀ ਥਾਂ ਤੇ ਅੰਦਰੂਨੀ ਪਿਆਰ ਮੁਹੱਬਤ ਦੇ ਦੀਵੇ ਬਾਲਣ ਦੀ ਲੌੜ ਹੈ। ਸਭਨਾਂ ਧਰਮਾਂ ਦਾ ਸਤਿਕਾਰ ਕਰਨ ਦੀ ਲੌੜ ਹੈ। ਭਾਈਚਾਰਕ ਸਾਂਝ ਦੀ ਲੜੀਆਂ ਜਗਾਉਣ ਅਤੇ ਪਿਰੋਣ ਦੀ ਜ਼ਰੂਰਤ ਹੈ। ਆਓ ਦੀਵਾਲੀ ਦੇ ਪਵਿੱਤਰ ਮੌਕੇ ਤੇ ਸ੍ਰੀ ਰਾਮ ਜੀ ਦੇ ਆਸ਼ੀਰਵਾਦ ਨਾਲ ਇਹ ਪ੍ਰਣ ਕਰੀਏ ਕਿ ਅਸੀਂ ਸਭਨਾਂ ਨਾਲ ਪਿਆਰ ਤੇ ਸਾਂਝ ਨਾਲ ਰਹਾਂਗੇ, ਹਰ ਰਿਸ਼ਤੇ ਦੀ ਮਰਿਆਦਾ ‘ਚ ਪਾਲਣਾ ਕਰਾਗੇ, ਦੇਸ਼ ‘ਚ ਫ਼ੈਲੀਆਂ ਭ੍ਰਿਸ਼ਟਾਚਾਰ, ਲੁੱਟ–ਖਸੁੱਟ, ਬਲਾਤਕਾਰ ਅਤੇ ਆਤਮ ਹੱਤਿਆਵਾਂ ਵਰਗੀਆਂ ਰਾਕਸ਼ੀ ਸ਼ਕਤੀਆਂ ਦਾ ਨਾਸ਼ ਕਰਾਗੇ ਅਤੇ ਦੇਸ਼ ਰਾਸ਼ਟਰ ਨੂੰ ਹੋਰ ਅੱਗੇ ਨਿਆਉਣ ਅਤੇ ਮਜ਼ਬੂਤ ਬਣਾਉਣ ਲਈ ਕਿਸੇ ਇਕ ਫਿਰਕੇ ਅਤੇ ਕਿਸੇ ਖਾਸ ਪਾਰਟੀ ਦੀ ਸੋਚ ਨੂੰ ਪਰੇ ਕਰਦੇ ਹੋਏ ਅਮਨਪਸੰਦ ਰਾਸ਼ਟਰਵਾਦੀ ਲੀਡਰਾਂ ਨੂੰ ਚੁਣਾਂਗੇ ਤਾਕਿ ਦੇਸ਼ ‘ਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ‘ਚ ਸਹੀ ਯੋਗਦਾਨ ਪਾ ਸਕੀਏ। ਇਹੋ ਸਾਡੇ ਲਈ ਦੀਵਾਲੀ ਮਨਾਉਣ ਦੀ ਖੁਸ਼ੀ ਹੈ।

AngryCamਸੰਜੀਵ ਝਾਂਜੀ, ਜਗਰਾਉਂ।
ਸੰਪਰਕ: +91 80049 10000