ਡੱਬੀਦਾਰ ਸਾਫੇ ਦਾ ਪੰਜਾਬੀ ਗੱਭਰੂਆਂ ਦੇ ਦਿਲਾਂ ਤੇ ਰਾਜ

ਡੱਬੀਦਾਰ ਸਾਫੇ ਦਾ ਪੰਜਾਬੀ ਗੱਭਰੂਆਂ ਦੇ ਦਿਲਾਂ ਤੇ ਰਾਜ

ਵੱਖੋ–ਵੱਖਰੇ ਕਈ ਸੱਭਿਆਚਾਰਾਂ ਵਿੱਚ ਸਿਰ ਤੇ ਕਪੜਾ ਬੰਨ੍ਹਣ ਦਾ ਰਿਵਾਜ਼ ਰਿਹਾ ਹੈ। ਪੰਜਾਬੀ ਖਿੱਤੇ ਵਿੱਚ ਵੀ ਵੱਖੋ–ਵੱਖਰੀ ਕਿਸਮ ਦੀਆਂ ਪੱਗਾਂ ਬੰਨ੍ਹੀਆਂ ਜਾਂਦੀਆਂ ਹਨ। ਪੱਗ ਬੰਨ੍ਹਣ ਦੇ ਢੰਗ, ਤਰੀਕੇ, ਮਹੱਤਤਾ ਅਤੇ ਨਾਂ ਵੀ ਵੱਖ-ਵੱਖ ਮਿਲਦੇ ਹਨ। ਸਿਰ ਢਕਣ ਦੇ ਇਸ ਪਹਿਰਾਵੇ ਨੂੰ ਪੱਗੜੀ, ਦਸਤਾਰ, ਪੱਗ, ਚੀਰਾ, ਸਾਫਾ, ਪਰਨਾ, ਮੜ੍ਹਾਸਾ, ਕੇਸਕੀ, ਆਦਿ ਕਿਹਾ ਜਾਂਦਾ ਰਿਹਾ ਹੈ।
ਹਰੇਕ ਵਿਅਕਤੀ ਦਾ ਪੱਗ ਬੰਨ੍ਹਣ ਦਾ ਤਰੀਕਾ ਕੁਝ ਵਖਰੇਵਾਂ ਜਿਹਾ ਲਏ ਹੋਏ ਹੁੰਦਾ ਹੈ। ਭਾਵੇ ਇਹ ਕੱਪੜੇ ਦਾ ਇਕ ਟੁਕੜਾ ਹੀ ਹੁੰਦਾ ਹੈ ਪਰੰਤੂ ਸਿਰ ਬੰਨ੍ਹੇ ਜਾਣ ਨਾਲ, ਇਸ ਦੇ ਨਾਲ ਕਈ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਜੁੜ ਜਾਂਦੀਆਂ ਹਨ, ਜਿਸ ਨਾਲ ਇਸ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ।safa
ਬਾਹਰ ਅੰਦਰ ਜਾਣ ਆਉਣ ਤੋਂ ਬਿਨ੍ਹਾਂ ਕੁਝ ਲੋਕ ਸਿਰ ਕੱਜਣ ਲਈ ਇਕ ਢਾਈ ਤਿੰਨ ਕੁ ਮੀਟਰ ਦਾ ਕਪੜਾ ਜਿਹਾ ਬੰਨ੍ਹ ਲੈਂਦੇ ਹਨ, ਜਿਸਨੂੰ ਆਮ ਕਰਕੇ ਸਾਫਾ (ਪਰਨਾ) ਕਿਹਾ ਜਾਂਦਾ ਹੈ। ਇਸ ਦੇ ਦੋ ਤਿੰਨ ਕੁ ਪੇਚ ਹੀ ਹੁੰਦੇ ਹਨ ਅਤੇ ਇਸ ਨੂੰ ਬੰਨ੍ਹਣ ਲੱਗੇ ਕੋਈ ਪੇਚਾਂ ਦਾ ਬਾਹਲਾ ਧਿਆਨ ਵੀ ਨਹੀਂ ਰੱਖਿਆ ਜਾਂਦਾ ਪਰ ਪਿੱਛਲੇ ਕੁਝ ਸਮੇਂ ਤੋਂ ਮੈਂ ਡੱਬੀਦਾਰ ਸਾਫੇ ਬਣਾ ਸਵਾਰ ਕੇ ਸ਼ੌਕੀਨਾਂ ਦੇ ਬੰਨ੍ਹੇ ਦੇਖੇ ਹਨ। ਗੱਭਰੂ ਪੱਗ ਬੰਨ੍ਹਣ ਵਾਂਗ ਹੀ ਇਸ ਨੂੰ ਵੀ ਸਮਾਂ ਲਗਾ ਕੇ ਪੇਚਦਾਰ ਬੰਨ੍ਹਦੇ ਹਨ ਜੋ ਕਿ ਪਿਛਲੇ ਸਮੇਂ ਦੋਰਾਣ ਫੈਸ਼ਨ ਦਾ ਰੂਪ ਲੈਂਦਾ ਰਿਹਾ ਹੈ। ਆਮ ਤੌਰ ‘ਤੇ ਡੱਬੀਦਾਰ ਜਾਂ ਧਾਰੀਦਾਰ ਸਾਫੇ (ਪਰਨੇ) ਬੰਨ੍ਹਣ ਦਾ ਰਿਵਾਜ ਵੀ ਰਿਹਾ ਹੈ।
ਹਾਲਾਂਕਿ ਇਹ ਰਿਵਾਜ਼ ਮਾਲਵੇ ਖੇਤਰ ਵਿੱਚ ਜ਼ਿਆਦਾ ਹੈ ਪਰ ਪਿਛਲੇ ਕਝ ਸਮੇਂ ਤੋਂ ਦੇਖਿਆ ਗਿਆ ਹੈ ਕਿ ਮਲਵਈ ਸ਼ੌਕੀਨ ਇਹ ਸਾਫਾ ਬੰਨ੍ਹਣ ਵੇਲੇ ਇਕ ਲੜ ਜਿਹਾ ਵੀ ਛੱਡ ਲੈਂਦੇ ਹਨ। ਵੈਸੇ ਤਾਂ ਇਸਦਾ ਮੁੱਖ ਮੰਤਵ ਇਸ ਤੋਂ ਰੁਮਾਲ ਦਾ ਕੰਮ ਲੈਂਣਾ ਹੀ ਰਿਹਾ ਹੈ ਪਰ ਅੱਜਕਲ੍ਹ ਗੱਭਰੂ ਇਸਨੂੰ ਰੁਮਾਲ ਵੱਜੋਂ ਨਹੀਂ ਸਗੋਂ ਫੈਸ਼ਨ ਵੱਜੋ ਵਰਤਦੇ ਹਨ। ਅੱਜਕਲ੍ਹ ਚਿੱਟਾ ਕਾਲਾ ਡੱਬੀਦਾਰ ਸਾਫਾ ਪੂਰੇ ਚਲਣ ਵਿੱਚ ਹੈ ਅਤੇ ਸਿਰ ਕੱਜਣ ਦੇ ਸ਼ੌਕੀਨ ਪੰਜਾਬੀ ਗੱਭਰੂਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ।

ਸੰਜੀਵ ਝਾਂਜੀ, ਜਗਰਾਉਂ। (ਸੰਪਰਕ: 80049 10000)

Advertisements

ਭਾਈ ਮੈਂ ਙੰਙਾ ਹਾਂ, ਮੇਰੀ ਵੀ ਹੋਂਦ ਹੈ

ਭਾਈ ਮੈਂ ਙੰਙਾ ਹਾਂ, ਮੇਰੀ ਵੀ ਹੋਂਦ ਹੈ

ggggg.jpg

 

ਸੰਜੀਵ ਝਾਂਜੀ ਜਗਰਾਉਂ (8004910000) 

 

ਸਿੱਖਿਆ ਸੁਧਾਰ ਪ੍ਰਾਜੈਕਟ ਆਰਥਿਕ ਦਰਜੇਬੰਦੀ ਦੇ ਪਾੜੇ ਨੂੰ ਪੂਰ ਕੀਤੇ ਬਿਨ੍ਹਾਂ ਸਫਲ ਨਹੀਂ ਹੋ ਸਕਦੇ

ਸਿੱਖਿਆ ਸੁਧਾਰ ਪ੍ਰਾਜੈਕਟ ਆਰਥਿਕ ਦਰਜੇਬੰਦੀ ਦੇ ਪਾੜੇ ਨੂੰ ਪੂਰ ਕੀਤੇ ਬਿਨ੍ਹਾਂ ਸਫਲ ਨਹੀਂ ਹੋ ਸਕਦੇ

ਗਾਣੇ ਸੁਨਣ ਬੈਠਾ ਤਾਂ ਦੇਬੀ ਮਖਸੂਸਪੁਰੀ ਦੇ ਸ਼ਬਦ ਕੰਨਾਂ ਨੂੰ ਆ ਪਏ। ”ਕੁਝ ਸਵਾਲ ਨੇ ਐਸੇ ਜਿੰਨ੍ਹਾਂ ਦਾ ਜਵਾਬ ਨ੍ਹੀ ਮਿਲਦਾ।” ਸੋਚਿਆ ਕਿ ਠੀਕ ਹੈ ਪਰ ਕੁਝ ਸਵਾਲ ਅਜਿਹੇ ਹੁੰਦੇ ਨੇ ਜਿੰਨਾਂ ਦਾ ਜਵਾਬ ਤਾਂ ਮਨ ਨੂੰ ਮਿਲ ਜਾਂਦਾ ਪਰ ਸਮਝਾਏ ਨਹੀਂ ਜਾ ਸਕਦੇ। ਸੋਚਦਿਆਂ ਸੋਚਦਿਆਂ ਵਿਚਾਰਾਂ ਦੀ ਲੜੀ ਕੁਝ ਵਰ੍ਹੇ ਪਹਿਲਾਂ ਤੇ ਜਾ ਅਟਕੀ। ਦਸਵੀਂ ਅਤੇ ਬ੍ਹਾਰਵੀਂ ਦੇ ਜਮਾਤ ਦੇ ਪੇਪਰ ਹੋਣ ਵਾਲੇ ਸਨ। ਬਤੌਰ ਪੱਤਰਕਾਰ ਕੁੱਝ ਲੋਕਾਂ ਨੇ ਮੈਨੂੰ ਦੱਸਿਆ ਕਿ ਉਸ ਸਕੂਲ ਦੇ ਪ੍ਰਿੰਸੀਪਲ ਸਾਡੇ ਬੱਚੇ ਨੂੰ ਬੋਰਡ ਵੱਲੋਂ ਆਇਆ ਰੋਲ ਨੰਬਰ ਨਹੀਂ ਦੇ ਰਹੇ। ਇੱਕ ਨਹੀਂ ਕਈ ਲੋਕਾਂ ਨੇ ਆਪਣੀ ਇਹੋ ਹੱਡ–ਬੀਤੀ ਸੁਣਾਈ ਅਤੇ ਉਸ ਸਾਲ ਹੀ ਨਹੀਂ ਉਸ ਤੋਂ ਪਿਛਲੇ ਅਤੇ ਅਗਲੇ ਸਾਲਾਂ ਵਿੱਚ ਵੀ ਮਾਪਿਆਂ ਦਾ ਇਹੋ ਪ੍ਰਸ਼ਨ ਇਹੋ ਸ਼ਿਕਾਇਤ ਸੀ। ਘੋਖ ਕੀਤੀ ਤਾਂ ਨਵਾਂ ਨਜ਼ਾਰਾ ਹੀ ਸਾਹਮਣੇ ਆ ਖੜਿਆ। ਇਹ ਕਈ ਪ੍ਰਾਇਵੇਟ ਸਕੂਲਾਂ ਵਾਲੇ ਬੋਰਡ ਦੀਆਂ ਜਮਾਤਾਂ ਵਿੱਚ ਪੜ੍ਹਾਈ ਖੱਖੋ ਕਮਜ਼ੋਰ ਵਿਦਿਆਰਥੀਆਂ ਨੂੰ ਸਾਰਾ ਸਾਲ ਪੜ੍ਹਾਉਂਦੇ ਤੇ ਫੀਸਾਂ ਉਗਰਾਹੁੰਦੇ ਤਾਂ ਰਹਿੰਦੇ ਹਨ ਪਰ ਇਨ੍ਹਾਂ ਵਿਦਿਆਰਥੀਆਂ ਦਾ ਦਾਖਲਾ ਪ੍ਰਾਇਵੇਟ ਤੌਰ ਤੇ ਬੋਰਡ ਨੂੰ ਭੇਜਦੇ ਹਨ। ਨਤੀਜਾ ਆਉਂਦਾ ਤੇ ਸਕੂਲ ਦਾ ਰਿਜਲਟ ਆਉਂਦੈ ਸੋ ਫੀਸਦੀ। ਸਾਰੇ ਪਾਸੇ ਵਾਹ ਵਾਹੀ ਸਕੂਲ ਦੀ। ਪਰ ਵੱਲ ਸੋਚਣ ਵਾਲੀ ਇਹ ਹੈ ਕਿ ਜਦ ਅਸੀਂ ਰੱਖੇ ਹੀ ਉਹ ਵਿਦਿਆਰਥੀ ਜਿਹੜੇ ਪੜ੍ਹਨ ‘ਚ ਅੱਵਲ ਹਨ ਤਾਂ ਨਤੀਜਾ ਸ਼ਤ ਪ੍ਰਤੀਸ਼ਤ ਹੀ ਆਉਣੈ। ਕਮਜ਼ੋਰ ਤੇ ਨਾ ਪਾਸ ਹੋਣ ਯੋਗ ਵਿਦਿਆਰਥੀਆਂ ਤੋਂ ਤਾਂ ਸਾਰਾ ਸਾਲ ਫੀਸਾਂ ਲੈ ਕੇ ਉਨ੍ਹਾਂ ਨੂੰ ਸਕੂਲ ਦਾ ਵਿਦਿਆਰਥੀ ਦਿਖਾਇਆ ਹੀ ਨਹੀ, ਦਾਖਲਾ ਪ੍ਰਾਇਵੇਟ ਭੇਜ ਤਾਂ। ਭਾਵੇਂ ਉਹ ਫੇਲ ਹੋਈ ਜਾਵੇ ਸਕੂਲ ਦੇ ਰਿਜ਼ਲਟ ਤੇ ਕੀ ਅਸਰ ਪੈਣੈ।
ਕਹਿੰਦੇ ਐ ਕਿ ਪ੍ਰਾਇਵੇਟ ਸਕੂਲਾਂ ਦੇ ਅਧਿਆਪਕ ਜ਼ਿਆਦਾ ਵਧੀਆ, ਕੁਸ਼ਲ, ਮਿਹਨਤੀ ਅਤੇ ਚੰਗੇ ਹੁੰਦੇ ਹਨ ਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਨਿਠੱਲੇ, ਇਨ੍ਹਾਂ ਦਾ ਰਿਜ਼ਲਟ ਵਧੀਆ ਨਹੀਂ ਆਉਂਦਾ, ਇਨ੍ਹਾਂ ਦੇ ਵਧੇਰੇਤਰ ਵਿਦਿਆਰਥੀ ਤੇ ਫੇਲ ਦੀ ਫੀਤੀ ਲੱਗ ਜਾਂਦੀ ਹੈ। ਸਵਾਲ ਵਧੀਆ ਜਾਂ ਘਟੀਆ ਦਾ ਨਹੀਂ, ਮੰਥਨ ਕਰਨ ਦਾ ਹੈ, ਸੋਚਣ ਦਾ ਹੈ। ਸਰਕਾਰੀ ਸਕੂਲਾਂ ਵਿੱਚ ਅੱਜਕਲ੍ਹ ਲੱਗੇ ਵਧੇਰੇ ਅਧਿਆਪਕ ਪ੍ਰਾਇਵੇਟ ਸਕੂਲਾਂ ‘ਚੋਂ ਹੀ ਪੜ੍ਹਾ ਕੇ ਤਜ਼ਰਬਾ ਲੈ ਤੇ ਲੱਗੇ ਹਨ।  ਫਿਰ ਫਰਕ ਕਿੱਥੇ ਅਤੇ ਕਿਵੇਂ ਪੈ ਜਾਂਦਾ ਹੈ। ਸਿੱਧਾ ਜਿਹਾ ਉੱਤਰ ਹੈ ਉਨ੍ਹਾਂ ਕੋਲ ਮਲਾਈ ਹੈ ਤੇ ਸਰਕਾਰੀ ਮਾਸਟਰਾਂ ਕੋਲ ਲੱਸੀ। ਸਰਕਾਰੀ ਸਕੂਲ ਨਾਂ ਤਾਂ ਕਿਸੇ ਨੂੰ ਪ੍ਰਾਇਵੇਟ ਕਰਦੇ ਹਨ ਅਤੇ ਨਾ ਹੀ ਕਿਸੇ ਪੜ੍ਹਾਈ ਪੱਖੋ ਮਾੜੇ ਵਿਦਿਆਰਥੀ ਨੂੰ ਸਕੂਲ ‘ਚ ਦਾਖਲਾ ਦੇਣ ਤੋਂ ਇਨਕਾਰ ਕਰਦੇ ਹਨ।
ਅਸਲ ‘ਚ, ਅੱਜਕਲ੍ਹ ਸਿੱਖਿਆ ਦੇ ਖੇਤਰ ਨੂੰ ਜੇ ਧਿਆਨ ਨਾਲ ਵਾਚੀਏ ਤਾਂ ਇਹ ਗੱਲ ਉੱਗੜ ਕੇ ਆਉਂਦੀ ਹੈ ਕਿ ਸਾਡਾ ਸਾਰਾ ਸਮਾਜ ਹੀ ਆਰਥਿਕ ਨਜ਼ਰੀਏ ਤੋਂ ਵੰਡ ਦਾ ਸ਼ਿਕਾਰ ਹੋਇਆ ਪਿਆ ਹੈ। ਹਰੇਕ ਇੰਸਾਨ ਦੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਦੀ ਮੰਸ਼ਾ ਹੁੰਦੀ ਹੈ। ਇਸ ਦੀ ਪੂਰਤੀ ਲਈ ਉਹ ਹਰ ਸੰਭਵ ਤਾਨ ਲਾਉਂਦਾ ਹੈ। ਵਧੀਆ ਤੋਂ ਵਧੀਆ ਸਕੂਲ ‘ਚ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਹਰ ਕੀਮਤ ਚੁਕਾਉਂਦਾ ਹੈ।
ਸਮਾਜ ਨੇ ਫ਼ੀਸਾਂ ਦੇ ਹਿਸਾਬ ਨਾਲ ਸਕੂਲਾਂ ਦੇ ਵਧੀਆ–ਘਟੀਆਪਨ ਦੀ ਦਰਜੇਬੰਦੀ ਆਪਣੇ ਆਪ ਹੀ ਕਰ ਲਈ ਹੈ। ਜਿਹੜਾ ਸਕੂਲ ਜਿੰਨੀ ਵੱਧ ਫੀਸ ਲੈਂਦਾ ਹੈ ਭਾਵ ਆਰਥਿਕ ਤੌਰ ਤੇ ਜਿੰਨੀ ਵੱਧ ਧੌੜੀ ਲਾਹੁੰਦਾ ਹੈ, ਉਹ ਉਨ੍ਹਾਂ ਵਧੀਆਂ ਉਨ੍ਹਾਂ ਦੀ ਨਜ਼ਰ ‘ਚ ਹੁੰਦਾ ਹੈ ਅਤੇ ਸਭ ਤੋਂ ਘੱਟ ਫੀਸ ਲੈਣ ਵਾਲਾ ਉਨ੍ਹਾਂ ਦੀ ਨਜ਼ਰ ‘ਚ ‘ਘਟੀਆ’ ਹੁੰਦਾ ਹੈ। ਸਰਕਾਰੀ ਸਕੂਲ ਇਸੇ ਦਰਜੇਬੰਦੀ ਕਾਰਨ ਹੀ ‘ਬੇਚਾਰੇ’ ਦੀ ਪਰਿਭਾਸ਼ਾ ਹੇਠ ਆ ਗਏ ਹਨ।
ਆਪਾਂ ਆਪਣੇ ਖੇਤਰ ਦੇ ਸਕੂਲਾਂ ਅਤੇ ਲੋਕਾਂ ਦੇ ਧਨਾਢਪਨ ‘ਤੇ ਜੇ ਨਜ਼ਰ ਮਾਰੀਏ ਤਾਂ ਉਪਰੋਕਤ ਪਿਕਚਰ ਸਪਸ਼ਟ ਹੋ ਜਾਂਦੀ ਹੈ। ਉੱਚ ਦਰਜੇ ਦੇ ਧਨਾਢ ਲੋਕਾਂ ਨੇ ਆਪਣੇ ਬੱਚੇ ਡਲਹੌਜ਼ੀ, ਡਿਕਸਈ ਵਰਗੇ ਸਕੂਲਾਂ ‘ਚ ਦਾਖ਼ਲ ਕਰਵਾਏ ਹੋਏ ਹਨ। ਉਸ ਤੋਂ ਹੇਠਲੀ ਪੌੜੀ ਵਾਲਿਆਂ ਨੇ 20-30 ਕਿਲੋਮੀਟਰ ਦੂਰ ਦੇ ਨਾਮਵਰ ਪ੍ਰਾਇਵੇਟ ਸਕੂਲਾਂ ‘ਚ ਭੇਜੇ ਹੋਏ ਹਨ ਖ਼ਾਸਕਰ ਜ਼ਿਲ੍ਹਾਂ ਹੈਡਕੁਆਟਰਾਂ ‘ਤੇ। ਮੇਰੇ ਇਲਾਕੇ ‘ਚ ਤਾਂ ਲਗਭਗ ਇਹੋ ਜਿਹੀ ਸਥਿਤੀ ਹੈ। ਸਵੇਰੇ ਸਵਖਤੇ ਹੀ ਇਨ੍ਹਾਂ ਸਕੂਲਾਂ ਦੀ ਬੱਸਾਂ-ਵੈਨਾਂ ਕਲਵਾੜ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ। ਉਸ ਤੋਂ ਹੇਠਲੇ ਪੱਧਰ ਦੇ ਲੋਕਾਂ ਨੇ ਆਪਣੇ ਹਰਮਨ ਪਿਆਰੇ ‘ਸੋ ਕਾਲਡ’ ਕਾਨਵੈਂਟ ਸਕੂਲਾਂ ‘ਚ ਲਾਏ ਹੋਏ ਹਨ। ਸਿਰਫ ਦੂਜੇ ਲੋਕਾਂ ਦੀ ਦੇਖਾ ਦੇਖੀ। ਹਾਲਾਂਕਿ ਇਹ ਲੋਕ ਕਾਨਵੈਂਟ ਦੀ ਅਸਲ ਪ੍ਰੀਭਾਸ਼ਾ ਤੋਂ ਹੀ ਅਨਜਾਨ ਹਨ। (ਤੁਸੀਂ ਖੁਦ ਕਾਨਵੈਂਟ ਦੀ ਪਰਿਭਾਸ਼ਾ ਪੜ੍ਹੋ ਤੇ ਆਪਣੇ ਇਲਾਕੇ ਦੇ ਉਨ੍ਹਾਂ ਸਕੂਲਾਂ ਤੇ ਸੋਚ ਵਿਚਾਰ ਕਰੋ।) ਆਰਥਿਕਤਾ ਦੀ ਪੌੜੀ ਦੇ ਅਗਲੇ ਟੰਬੇ ‘ਤੇ ਸਾਧਾਰਨ ਪ੍ਰਾਇਵੇਟ ਸਕੂਲਾਂ ਦੀ ਵਾਰੀ ਆਉਂਦੀ ਹੈ। ਲੋਕ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਨੂੰ ਸੀ. ਬੀ. ਐਸ. ਸੀ. ਨਾਲ ਸਬੰਧਤ ਸਕੂਲਾਂ ਨਾਲੋਂ ਘੱਟ ਤਰਜੀਹ ਦਿੰਦੇ ਹਨ। (ਪਤਾ ਨਹੀਂ ਕਿਉਂ?) ਇੱਥੇ ਹੀ ਬਸ ਨਹੀਂ ਸਾਡਾ ਭਾਈਚਾਰਾ ਏਦੂ ਅਗਾਂਹ ਵੀ ਵੰਡਿਆ ਹੋਇਆ ਹੈ। ਆਰਥਿਕ ਤੌਰ ‘ਤੇ ਇਸ ਤੋਂ ਹੇਠਲੇ ਪੱਧਰ ਵਾਲੇ ਲੋਕ ਆਪਣੇ ਰਾਜ ਦੁਲਾਰਿਆਂ ਨੂੰ ਵਿੱਤੀ ਸਹਾਇਤਾ ਪ੍ਰਾਪਤ (ਏਡਡ) ਸਕੂਲਾਂ ‘ਚ ਦਾਖਲ ਕਰਵਾ ਛੱਡਦੇ ਹਨ। ‘ਤੇ ਅਖੀਰ ‘ਚ ਵਾਰੀ ਆ ਜਾਂਦੀ ਹੇ ‘ਵਿਚਾਰਗੀ’ ਦੀ ਜ਼ਿੰਦਗੀ ਜੀ ਰਹੇ ਸਰਕਾਰੀ ਸਕੂਲਾਂ ਦੀ। ਇਨ੍ਹਾਂ ਸਕੂਲਾਂ ‘ਚ ਉਨ੍ਹਾਂ ਪਰਿਵਾਰਾਂ ਦੇ ਬੱਚੇ ਦਾਖ਼ਲ ਹੁੰਦੇ ਹਨ ਜਿੰਨਾਂ ਪਰਿਵਾਰਾਂ ਨੂੰ ਰੋਜੀ ਰੋਟੀ ਲਈ ਵੱਡੀ ਮੁਸ਼ਕੱਤ ਕਰਨੀ ਪੈਂਦੀ ਹੈ। ਇਨ੍ਹਾਂ ਪਰਿਵਾਰਾਂ ਦੇ ਬੱਚੇ ਵੱਡੀ ਪੱਧਰ ਤੇ ਘਰੇਲੂ ਤੇ ਥੋੜੇ ਬਹੁਤੇ ਹੋਰ ਕੰਮਾਂ ‘ਚ ਆਪਣੇ ਮਾਪਿਆਂ ਦਾ ਹੱਥ ਵਟਾਉਂਦੇ ਹਨ।
ਸਾਡੇ ਸਮਾਜ ਅੰਦਰ ਕਈ ਸਮਾਜ ਪਨਪ ਰਹੇ ਹਨ। ਇਹ ਮੁਢਲੇ ਤੋਰ ‘ਤੇ ਤਾਂ ਦੋ ਹਨ ਪਰ ਅਸਲ ‘ਚ ਕਈ ਹਨ। ਸਾਧਨਸੰਪਨ ਲੋਕ ਅਤੇ ਸਾਧਨਹੀਨ ਲੋਕ। ਜਿਹੜੇ ਤਾਂ ਸਾਧਨਾਂ ਦੀ ਬਹੁਤਾਤ ਵਾਲੇ ਲੋਕ ਹਨ, ਉਹ ਤਾਂ ਆਪਣੇ ਸਾਧਨਾਂ ਦੇ ਅਨੁਸਾਰ ਆਪਣੇ ਲਾਡਲਿਆਂ ਨੂੰ ਇਨ੍ਹਾਂ ਅਖੌਤੀ ਮਾਡਰਨ ਸਕੂਲਾਂ ‘ਚ ਪੜ੍ਹਾਉਂਦੇ ਹਨ ਪਰ ਜਿਹੜੇ ਸਾਧਨਹੀਨ ਲੋਕ ਹਨ, ਉਨ੍ਹਾਂ ਨੂੰ ਤਾਂ ਪਹਿਲਾਂ ਰੋਜੀ ਰੋਟੀ ਦਾ ਫਿਕਰ ਹੈ। ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਾਉਂਣ ਲਈ ਭੇਜ ਦਿੰਦੇ ਹਨ।
ਉਞ ਸਰਕਾਰੀ ਸਕੂਲਾਂ ਦੇ ਲੋਕਾਂ ਦੀ ਨਜ਼ਰ ‘ਚ ‘ਮਾਡਰਨ’ ਨਾ ਬਨਣ ਪਿੱਛੇ ਇੱਕ ਨਹੀਂ ਕਈ ਕਾਰਨ ਹਨ, ਪਰ ਉਨ੍ਹਾਂ ‘ਚੋਂ ਵੱਡਾ ਕਾਰਨ ਅਧਿਆਪਕਾਂ ਦੀ ਗੈਰ-ਜਮਾਤੀ ਡਿਉਟੀਆਂ ਹਨ। ਪ੍ਰਾਇਵੇਟ ਸਕੂਲਾਂ ਦੇ ਅਧਿਆਪਕਾਂ ਦਾ ਕਾਰਜ ਸਿਰਫ ਅਤੇ ਸਿਰਫ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੀ ਹੁੰਦਾ ਹੈ। ਪਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੋਟਾਂ ਬਣਾਉਣ, ਵੋਟਾਂ ਪਵਾਉਣ, ਵੋਟਾਂ ਸੁਧਾਉਣ, ਮਰਦਮਸ਼ੁਮਾਰੀ, ਨੀਲੇ ਕਾਰਡ ਬਣਾਉਣ, ਹੜਾਂ, ਵਿਦਿਆਰਥੀਆਂ ਦੇ ਬੈਂਕ ਖਾਤੇ ਖੁਲਵਾਣੇ, ਆਧਾਰ ਕਾਰਡ ਬਣਵਾਣੇ, ਵਿਭਾਗ ਵੱਲੋਂ ਮੰਗੀ ਜਾਂਦੀ ਨਿੱਤ ਪ੍ਰਤੀ ਜਾਣਕਾਰੀ, ਵਜੀਫਿਆਂ ਦੀਆਂ ਲਿਸਟਾਂ ਭੇਜਣੀਆਂ, ਵਜੀਫੇ ਵੰਡਣੇ, ਸਕੂਲ ਲਈ ਦਾਨੀ ਸੱਜਣ ਲੱਭਣੇ, ਆਪਣੇ ਖਰਚੇ ਤੇ ਉਨ੍ਹਾਂ ਦੀ ਆਉ–ਭਗਤ ਕਰਨੀ, ਸਕੂਲਾਂ ‘ਚ ਬੂਟੇ ਆਪ ਲਗਾਉਣੇ ਜਾਂ ਲਵਾਉਣੇ, ਮਿਡ ਡੇ ਮੀਲ ਵਾਸਤੇ ਰਾਸ਼ਨ, ਸਿਲੰਡਰ, ਹੋਰ ਬਾਲਣ ਤੇ ਸਬਜੀ ਦਾ ਨਿੱਤ ਪ੍ਰਤੀ ਪ੍ਰਬੰਧ ਕਰਨਾ, ਸਕੂਲ ਖੋਲਣਾ-ਬੰਦ ਕਰਨਾ ਤੇ ਸਾਫ ਸਫਾਈ, ਸਕੂਲ ਦੀਆਂ ਢਾਉਸਾਰੂ ਗਤੀਵਿਧੀਆਂ ਆਦਿ ਅਨੇਕਾਂ ਕਾਰਜ ਹਨ ਜੋ ਸਰਕਾਰੀ ਅਧਿਆਪਕ ਨੂੰ ਜਮਾਤ ‘ਚ ਜਾਣ ਤੋ ਜਾਂ ਤਾਂ ਰੋਕਦੇ ਹਨ ਜਾਂ ਉਸ ਦਾ ਧਿਆਨ ਭਟਕਾਉਂਦੇ ਹਨ। ਦੂਜੇ ਸ਼ਬਦਾਂ ‘ਚ ਇਕ ਸਰਕਾਰੀ ਅਧਿਆਪਕ ਨੂੰ ਅਧਿਆਪਨ ਦੇ ਨਾਲ ਨਾਲ ਬੀ. ਐਲ. ਓ., ਮਾਲੀ, ਚੌਂਕੀਦਾਰ, ਦਿਹਾੜੀਦਾਰ, ਕਲਰਕ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਅਹੁਦੇ ‘ਤੇ ਇਕੋ ਵੇਲੇ ਕੰਮ ਕਰਨਾ ਪੈਂਦਾ ਹੈ।
ਗੱਲ ਸਰਕਾਰੀ ਤੇ ਪ੍ਰਾਇਵੇਟ ਸਕੂਲਾਂ ਦੇ ਅਧਿਆਪਕਾਂ ਦੀ ਚੱਲ ਰਹੀ ਸੀ। ਪਹਿਲੀ ਗੱਲ ਪ੍ਰਾਇਵੇਟ ਸਕੂਲ ਪੜ੍ਹਾਈ ਪੱਖੋਂ ਮਾੜੇ ਵਿਦਿਆਰਥੀ ਆਪਣੇ ਸਕੂਲ ‘ਚ ਦਾਖ਼ਲਾ ਹੀ ਨਹੀਂ ਦਿੰਦੇ। ਤੁਸੀਂ ਕਿਸੇ ਦਸਵੀਂ ਜਾਂ ਬਾਰ੍ਹਵੀਂ ‘ਚੋਂ ਫੇਲ ਹੋਏ ਕਿਸੇ ਵਿਦਿਆਰਥੀ ਨੂੰ ਕਿਸੇ ਚੰਗੇ ਪ੍ਰਾਇਵੇਟ ਸਕੂਲ ‘ਚ ਦਾਖ਼ਲਾ ਦਵਾ ਕੇ ਦਿਖਾਓ। ਜੇ ਪ੍ਰਾਇਵੇਟ ਸਕੂਲਾਂ ਦੇ ਅਧਿਆਪਕ ਸਰਕਾਰੀ ਸਕੂਲ ਦੇ ਅਧਿਆਪਕਾਂ ਨਾਲੋਂ ਚੰਗੇ ਹੋਣ ਤਾਂ ਉਹ ਫੇਲ ਹੋਏ ਵਿਦਿਆਰਥੀ ਨੂੰ ਵੀ ਪੜ੍ਹਾਈ ਪੱਖੋਂ ਚੰਗਾ ਬਣਾ ਸਕਣ ਦੇ ਯੋਗ ਹੋਣਗੇ। ਜੇ ਉਨ੍ਹਾਂ ‘ਚ ਇਹ ਯੋਗਤਾ ਹੈ ਤਾਂ ਫਿਰ ਪ੍ਰਾਇਵੇਟ ਸਕੂਲਾਂ ਵਾਲੇ ਇਨ੍ਹਾਂ ਨੂੰ ਦਾਖਲਾ ਕਿਉਂ ਨਹੀਂ ਦਿੰਦੇ?
ਪ੍ਰਾਇਵੇਟ ਸਕੂਲਾਂ ‘ਚ ਹੋਮ ਵਰਕ ਕੋਣ ਕਰਵਾਉਂਦਾ, ਜਾਂ ਤਾਂ ਮਾਪੇ ਕਰਵਾਉਂਦੇ ਹਨ ਅਤੇ ਜਾਂ ਫਿਰ ਹੋਮ ਵਰਕ ਕਰਵਾਉਣ ਲਈ ਟਿਊਸ਼ਨ ਰੱਖੀ ਹੁੰਦੀ ਹੈ। ਤੇ ਸਰਕਾਰੀ ਸਕੂਲਾਂ ਦੇ ਜ਼ਿਆਦਾਤਰ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੀ ਟਿਊਸ਼ਨ ਰਖਵਾਉਣ ਦੇ ਯੋਗ ਨਹੀਂ ਹੁੰਦੇ। ਉਹ ਦਿਹਾੜੀ ਮਜ਼ਦੂਰੀ ਕਰਨ ਵਾਲੇ ਹੁੰਦੇ ਹਨ ਅਤੇ ਕਈ ਤਾਂ ਬੱਚਿਆਂ ਨੂੰ ਵੀ ਦਿਹਾੜੀ ਮਜ਼ਦੂਰੀ ਕਰਨੀ ਪੈਂਦੀ ਹੈ। ਉਨ੍ਹਾਂ ਕੋਲ ਨਾ ਤਾਂ ਹੋਮ ਵਰਕ ਕਰਵਾਉਂਣ ਲਈ ਸਮਾਂ ਬਚਦਾ ਹੈ ਅਤੇ ਨਾ ਹੀ ਅਨਪੜ੍ਹਤਾ ਕਾਰਨ ਉਹ ਖੁੱਦ ਇਹ ਹੋਮ ਵਰਕ ਕਰਵਾਉਣ ਦੇ ਯੋਗ ਹੁੰਦੇ ਹਨ। ਸਵਾਲ  ਹੈ ਕਿ ਜੇ ਪ੍ਰਾਇਵੇਟ ਸਕੂਲਾਂ ਦੇ ਅਧਿਆਪਕ ਜ਼ਿਆਦਾ ਯੋਗ ਹਨ ਤਾਂ ਫਿਰ ਇਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਟਿਊਸ਼ਨ ਤੇ ਪੜ੍ਹਾਈ ਕਰਨ ਦੀ ਲੋੜ ਕਿਉਂ ਪੈਦੀ ਹੈ?
ਦਸਵੀਂ ਬਾਰ੍ਹਵੀਂ ਤੋਂ ਬਾਅਦ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਕੰਪੀਟੀਸ਼ਨ ਪੇਪਰ ਦੇਣੇ ਪੈਂਦੇ ਹਨ। ਜਿਸ ਵਾਸਤੇ ਉਨ੍ਹਾਂ ਨੂੰ ਕੋਚਿੰਗ ਕਲਾਸਾਂ ਜੁਆਇੰਨ ਕਰਨੀਆਂ ਪੈਂਦੀਆਂ ਹਨ। ਕੀ ਦਸ ਬਾਰਾਂ ਸਾਲ ਪ੍ਰਾਇਵੇਟ ਸਕੂਲ ‘ਚ ਪੜ੍ਹਨ ਵਾਲੇ ਇਨ੍ਹਾਂ ਵਿਦਿਆਰਥੀਆਂ ਦੇ ਅਧਿਆਪਕ ਇਨ੍ਹਾਂ ਨੂੰ ਇਸ ਯੋਗ ਨਾ ਬਣਾ ਸਕੇ ਕਿ ਉਹ ਖੁਦ ਹੀ ਇਨ੍ਹਾਂ ਕੰਪੀਟੀਟਿਵ ਪੇਪਰਾਂ ਦੀ ਤਿਆਰੀ ਆਪਣੇ ਪੱਧਰ ਤੇ ਕਰ ਸਕਣ?
ਆਹ ਹੁਣੇ ਜਿਹੇ ਗਰਮੀ ਦੀਆਂ ਛੁੱਟੀਆਂ ਲੰਘੀਆਂ ਹਨ। ਇਨ੍ਹਾਂ ‘ਚ ਮੈਂ ਵਧੇਰੇਤਰ ਵਿਦਿਆਰਥੀਆਂ ਅਤੇ ਉਨ੍ਹਾਂ ਤੇ ਮਾਪਿਆਂ ਨੂੰ ਅਸਾਈਨਮੈਂਟਸ ਅਤੇ ਪ੍ਰੋਜੈਕਟਸ ਬਣਾਉਣ ਲਈ ਤਰਲੋਮਛੀ ਹੁੰਦੇ ਦੇਖਿਆ ਹੈ। ਇਨ੍ਹਾਂ ਨੂੰ ਪੂਰਾ ਕਰਨ ਲਈ ਕੈਫਿਆਂ ਅਤੇ ਮਾਹਰਾਂ–ਜਾਣਕਾਰਾਂ ਕੋਲ ਜਾਂਦੇ ਮੈਂ ਇਨ੍ਹਾਂ ਨੂੰ ਆਪ ਤੱਕਿਆ ਹੈ। ਇਹ ਅਸਾਈਨਮੈਂਟਸ ਅਤੇ ਪ੍ਰੋਜੈਕਟਸ ਤਿਆਰ ਕਰਦੇ ਹਨ ਅਤੇ ਮੂਹਰਲੇ ਪੇਜ਼ ਤੇ ਆਪਣੇ ਨਾਮ ਦੇ ਨਾਲ ਲਿਖਦੇ ਹਨ ਗਾਈਡ ਟੀਚਰ ਦਾ ਨਾ। ਇਹ ਗਾਈਡ ਟੀਚਰ ਉਹ ਨਹੀਂ ਹੁੰਦਾ ਜਿਸ ਨੇ ਇਹ ਅਸਾਈਨਮੈਂਟ ਜਾਂ ਪ੍ਰੋਜੈਕਟ ਤਿਆਰ ਕਰਵਾਇਆ ਹੋਵੇ, ਇਹ ਤਾਂ ਜਮਾਤ ਵਾਲਾ ਅਧਿਆਪਕ ਹੁੰਦਾ ਹੈ, ਜਿਹੜਾ ਸਿਰਫ ਅਸਾਈਨਮੈਂਟ ਜਾਂ ਪ੍ਰੋਜੈਕਟ ਦਾ ਟਾਈਟਲ ਦਸ ਕੇ ਹੀ ਖੱਟੀ ਖਾ ਜਾਂਦਾ ਹੈ।
ਅਸਲ ‘ਚ ਅਧਿਆਪਕ ਤਾਂ ਅਧਿਆਪਕ ਹੀ ਹੁੰਦਾ ਹੈ, ਸਰਕਾਰੀ ਜਾਂ ਪ੍ਰਾਇਵੇਟ ਸਕੂਲ ‘ਚ ਲੱਗਣ–ਪੜ੍ਹਾਉਣ ਨਾਲ ਉਸ ਦੀ ਕਾਬਲੀਅਤ ‘ਚ ਫਰਕ ਨਹੀਂ ਆਉਂਦਾ। ਹਰ ਅਧਿਆਪਕ ਵਿੱਚ ਯੋਗਤਾ ਹੁੰਦੀ ਹੈ। ਫਰਕ ਤਾਂ ਸਿਰਫ ਬੇਸ ਦਾ ਹੈ, ਅਧਾਰ ਦਾ ਹੈ, ਕਿਸੇ ਨੂੰ ਸਾਧਨ ਸੰਪੰਨ ਪਰਿਵਾਰਾਂ ਦੇ ਬੱਚੇ ਪੜ੍ਹਾਉਣ ਲਈ ਮਿਲ ਜਾਂਦੇ ਹਨ ਅਤੇ ਕਿਸੇ ਨੂੰ ਸਾਧਨਹੀਣ ਪਰਿਵਾਰਾਂ ਦੇ। ਮੈਂਂ ਜਦੋਂ ਆਪਣੀ ਸਕੂਲੀ ਸਿੱਖਿਆ ਹਾਸਲ ਕੀਤੀ, ਉਸ ਵੇਲੇ ਮੇਰੀ ਜਮਾਤ ‘ਚ ਹਰ ਵਰਗ ਅਤੇ ਹਰ ਬਰਾਦਰੀ ਦੇ ਪਰਿਵਾਰਾਂ ਦੇ ਬੱਚੇ ਪੜ੍ਹਦੇ ਸੀ। ਮਹਾਂ ਧਨਾਢਾਂ ਦੇ ਵੀ ਤੇ ਅਤਿਅੰਤ ਗਰੀਬਾਂ ਦੇ ਵੀ। ਪਰ ਬੱਚਿਆਂ ‘ਚ ਅਜਿਹਾ ਕੁਝ ਨਹੀਂ ਸੀ। ਸਭ ਆੜੀ ਮਿੱਤਰ ਸਨ ਪਰ ਉਨ੍ਹਾਂ ‘ਚ ਕੰਪੀਟੀਸ਼ਨ ਦੀ ਭਾਵਨਾ ਜ਼ਰੂਰ ਹੁੰਦੀ ਸੀ। ਇਹੀ ਭਾਵਨਾ ਸਾਨੂੰ ਹੋਰ ਪੜ੍ਹਨ ਲਈ ਉਕਸਾਉਂਦੀ ਸੀ। ਭਾਵਨਾ ਤਾਂ ਅੱਜ ਵੀ ਹੈ ਪਰ ਉਨ੍ਹਾਂ ਸਕੂਲਾਂ ‘ਚ ਜਿੱਥੇ ਸਾਧਨਸੰਪੰਨ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। ਸਾਧਨਹੀਨ ਪਰਿਵਾਰਾਂ ਦੇ ਬੱਚਿਆਂ ਲਈ ਸਿਰਫ ਸਰਕਾਰੀ ਸਕੂਲ ਹੀ ਬਚ ਜਾਂਦੇ ਹਨ, ਜਿਥੇ ਇੱਕਾ ਦੁੱਕਾ ਵਿਦਿਆਰਥੀਆਂ ਨੂੰ ਛੱਡ ਕੇ ਬਾਕੀਆਂ ‘ਚ ਇਹ ਕੰਪੀਟੀਸ਼ਨ ਦੀ ਭਾਵਨਾ ਨਦਾਰਦ ਹੈ।
ਸਰਕਾਰ ਨੂੰ ਇਹ ਸੋਚਣ ਦੀ ਲੋੜ ਹੈ ਕਿ ਵਿਦਿਆਰਥੀਆਂ ਦਾ ਆਰਥਿਕ ਪੱਖੋ ਇਹ ਵਰਵਗੀਕਰਨ ਕਿਵੇਂ ਹੋ ਗਿਆ। ਇਹ ਪਾੜਾ ਕਿਵੇਂ ਵਧ ਗਿਆ। ਜਿੰਨੀ ਦੇਰ ਅਸੀਂ ਇਸ ਨੁਕਤੇ ਨੂੰ ਨਹੀਂ ਸਮਝ ਲੈਂਦੇ ਅਸੀਂ ਜਿੰਨੇ ਮਰਜ਼ੀ ਸਿੱਖਿਆ ਸੁਧਾਰ ਦੇ ਪ੍ਰਾਜੈਕਟ ਚਲਾਈ ਚੱਲੀਏ, ਇਹ ਸਫਲ ਨਹੀਂ ਹੋ ਸਕਦੇ। ਇਨ੍ਹਾਂ ਦੀ ਸਫਲਤਾ ਲਈ ਸਭ ਕੁਨਬਿਆਂ ਦੀ ਸਾਂਝੀ ਭਾਈਵਾਲਤਾ ਇਕੋ ਛੱਤ ਥੱਲੇ ਜ਼ਰੂਰੀ ਹੈ। ਉਮੀਦ ਹੈ ਸਮਾਜ ‘ਚੋਂ ਆਰਥਿਕ ਦਰਜੇਬੰਦੀ ਦੇ ਪਾੜੇ ਨੂੰ ਪੂਰ ਕਰਨ ਦੀ ਕੋਸ਼ਿਸ਼ ਹੋਵੇਗੀ……….

ਸੰਜੀਵ ਝਾਂਜੀ, ਜਗਰਾਉਂ। (ਮੋ: 80049 10000)

14 ਫ਼ਰਵਰੀ ਵੈਲਨਟਾਈਨ ਡੇ ਤੇ ਵਿਸ਼ੇਸ਼

14 ਫ਼ਰਵਰੀ ਵੈਲਨਟਾਈਨ ਡੇ ਤੇ ਵਿਸ਼ੇਸ਼

14 ਫ਼ਰਵਰੀ ਨੂੰ ਮਨਾਇਆ ਜਾਣ ਵਾਲਾ ਦਿਹਾੜਾ ਹਾਲਾਂਕਿ ਨਾਂ ਤਾ ਸਾਡੇ ਸਮਾਜ ਦੀ ਉਪਜ ਹੈ ਅਤੇ ਨਾਂ ਹੀ ਇਹ ਸਾਡੇ ਅਮੀਰ ਸੰਸਕ੍ਰਿਤਕ ਵਿਰਸੇ ਦੀ ਪੈਦਾਇਸ਼ ਹੈ। ਪਰ ਫੇਰ ਪਿਛਲੇ ਲਗਭਗ ਇਕ ਦਹਾਕੇ ਤੋਂ ਇਸ ਨੇ ਸਾਡੇ ਭਾਰਤੀ ਅਤੇ ਪੰਜਾਬੀ ਸਮਾਜ ਵਿੱਚ ਬੜੀ ਤੇਜੀ ਨਾਲ ਘੁਸਪੈਠ ਕਰਕੇ ਪੈਰ ਪਸਾਰੇ ਹਨ। ਪੱਛਮੀ ਲੋਕਾਂ ਦੇ ਲਹੂ ਵਿੱਚ ਵਸੇ ਇਸ ਵੈਲਨਟਾਈਨ ਡੇ ਦੀਆਂ ਜੜ੍ਹਾਂ ਸਾਡੇ ਭਾਰਤ ਵਿੱਚ ਜਮ ਚੁੱਕੀਆਂ ਹਨ ਅਤੇ ਇਹਨਾਂ ਜੜ੍ਹਾਂ ਨੂੰ ਪੋਸ਼ਣ ਸਾਡੀ ਅੱਜ ਦੀ ਮਾਡਰਨ ਅਤੇ ਫ਼ੈਸ਼ਨੇਬਲ ਨੌਜਵਾਨ ਪੀੜੀ ਦੇ ਰਹੀ ਹੈ।
ਪੱਛਮੀ ਸਮਾਜ ਦੀ ਤਰਜ ਤੇ ਭਾਰਤੀ ਨੌਜਵਾਨ ਅਤੇ ਮੁਟਿਆਰਾਂ ਇਸ ਦਿਨ ਨੂੰ ‘ਲਵ ਡੇ’ ਦੇ ਰੂਪ ਵਿੱਚ ਮਨਾਉਂਦੇ ਹਨ। ਹਾਲਾਂਕਿ ਇਸ ਦਿਨ ਨੂੰ ਪ੍ਰੇਮ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਪਰ ਸਾਡੀ ਮੌਜੂਦਾ ਨੌਜਵਾਨ ਪੀੜ੍ਹੀ ਇਸ ਦੇ ਅਸਲੀ ਰੂਪ ਨੂੰ ਜਾਣੇ ਬਿਨ੍ਹਾਂ ਇਸਨੂੰ ਫੁਕਰਪੰਥੀ ਵਿੱਚ ਪੈ ਕੇ ਆਸ਼ਕੀ ਡੇ ਦੇ ਤੌਰ ਤੇ ਮਨਾਉਣ ਲਗ ਪਈ ਹੈ। ਉਹ ਇਹ ਜਾਣਦੀ ਹੀ ਨਹੀਂ ਕਿ ਆਖਿਰ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦੇ ਪ੍ਰਚਲਿਤ ਹੌਣ ਦੇ ਕੀ ਕਾਰਨ ਹਨ?
‘ਵੈਲਨਟਾਈਨ ਡੇ’ ਮਨਾਉਣ ਪਿੱਛੇ ਇਕ ਲੰਮੀ ਕਹਾਣੀ ਹੈ। ਇਹ ਕਹਾਣੀ ਕਿਸੇ ਮੁਟਿਆਰ ਦੇ ਪਿਆਰ ਦੀ ਭੇਂਟ ਚੜ ਕੇ ਤਪੀ ਹੋਈ ਹੈ। ਪੁਰਾਤਨ ਇਤਿਹਾਸ ਦੀ ਇਸ ਫ਼ਿਰੰਗੀ ਕਹਾਣੀ ਅਨੁਸਾਰ 14 ਫ਼ਰਵਰੀ 279 ਈ: ਨੂੰ ਵੈਲਨਟਾਈਨ ਨਾਂ ਦੇ ਇਕ ਸੰਤ ਨੂੰ ਫ਼ਾਂਸੀ ਦਿੱਤੀ ਗਈ ਸੀ। ਉਸ ਵੇਲੇ ਦੇ ਰੌਮਨ ਸਮਰਾਟ ਕਲਾਡਿਅਸ ਦੀ ਇਹ ਫਿਲਾਸਫੀ ਸੀ ਕਿ ਵਿਆਹ ਕਰਨ ਨਾਲ ਵਿਅਕਤੀ ਦਾ ਬੱਲ ਅ²ਤੇ ਵਿਵੇਕ ਘੱਟ ਜਾਂਦਾ ਹੈ। ਇਸ ਲਈ ਉਸ ਵੇਲੇ ਦੇ ਰੌਮਨ ਸਾਮਰਾਜ ਦੇ ਅਫ਼ਸਰਾਂ ਅਤੇ ਫੋਜੀਆਂ ਨੂੰ ਵਿਆਹ ਕਰਵਾਉਣ ਦੀ ਸਖਤ ਮਨਾਹੀ ਸੀ।
ਇਸ ਹੁਕਮ ਦੀ ਪਾਲਨਾ ਨਾਂ ਕਰਨ ਵਾਲੇ ਜੌੜੇ ਅਤੇ ਵਿਆਹ ਕਰਵਾਉਣ ਵਾਲੇ ਪਾਦਰੀ ਨੂੰ ਫ਼ਾਂਸੀ ਤੇ ਚੜ੍ਹਾ ਦਿੱਤਾ ਜਾਂਦਾ ਸੀ। ਸੰਤ ਵੈਲਨਟਾਈਨ ਨੂੰ ਰਾਜੇ ਦਾ ਇਹ ਹੁਕਮ ਬੜਾ ਹੀ ਗਲ਼ਤ ਅਤੇ ਤਸ਼ਦਤਕਾਰੀ ਲੱਗਿਆ। ਉਸਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਅਤੇ ਅਫ਼ਸਰਾਂ–ਫ਼ੌਜੀਆਂ ਦੇ ਵਿਆਹ ਕਰਵਾਣੇ ਸ਼ੁਰੂ ਕਰ ਦਿੱਤੇ। ਖੁਦ ਪਾਦਰੀ ਦੀ ਭੂਮਿਕਾ ਨਿਭਾਈ। ਦੇਖਦੇ ਹੀ ਦੇਖਦੇ ਕਈ ਫ਼ੋਜੀ ਅਤੇ ਅਫ਼ਸਰ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੰਨੇ ਗਏ। ਇਹ ਰਾਜੇ ਦੇ ਹੁੱਕਮ ਨੂੰ ਖੁੱਲੀ ਚੁਣੌਤੀ ਸੀ। ਸੰਤ ਵੈਲਨਟਾਈਨ ਨੂੰ ਫੜਿਆ ਗਿਆ ਅਤੇ ਫ਼ਾਂਸੀ ਤੇ ਲਟਕਾ ਦਿੱਤਾ ਗਿਆ। ਸੰਤ ਵੈਨਲਟਾਈਨ ਤਾਂ ਚਲੇ ਗਏ ਪਰ ਉਹਨਾਂ ਦਾ ਸੰਦੇਸ਼ ‘ਲਵ ਡੇ’ ਦੇ ਰੂਪ ਵਿੱਚ ਪੂਰੇ ਸੰਸਾਰ ਭਰ ਵਿੱਚ ਪ੍ਰਸਿਧ ਹੋ ਗਿਆ। ਇਸ ਤਾਰੀਕ ਬਾਰੇ ਇਤਿਹਾਸਕਾਰਾਂ ਦੇ ਪੱਖ ਵੱਖੋ–ਵੱਖਰੇ ਹਨ। ਕੁੱਝ ਇਤਿਹਾਸਕਾਰ ਇਹ ਤਾਰੀਕ 14 ਫ਼ਰਵਰੀ 269 ਈ: ਦਸਦੇ ਹਨ ਜਦਕਿ ਕੁੱਕ ਇਹ ਮਿੱਤੀ 14 ਫ਼ਰਵਰੀ 279 ਈ: ਦਸਦੇ ਹਨ। ਕੁੱਝ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਇਸ ਦਿਨ ਸੰਤ ਵੈਲਨਟਾਈਨ ਨੂੰ ਫ਼ਾਂਸੀ ਨਹੀਂ ਦਿੱਤੀ ਗਈ ਸੀ ਸਗੋਂ ਇਸ ਦਿਨ ਉਹਨਾਂ ਦਾ ਜਨਮ ਦਿਨ ਸੀ।
ਕੁੱਝ ਵੀ ਹੋਵੇ ਪਰ ਇਹ ਠੀਕ ਹੈ ਕਿ ਇਹ ਦਿਨ ਪ੍ਰੇਮੀ ਜੌੜਿਆਂ ਨੂੰ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਨਣ ਵਾਲੇ ਸੰਤ ਵੈਲਨਟਾਈਲ ਨੂੰ ਸਮਰਪਿਤ ਹੈ ਅਤੇ ਪਿਆਰ ਦਾ ਸੰਦੇਸ਼ ਅਤੇ ਇਜ਼ਹਾਰ ਪ੍ਰੇਮੀ ਅਤੇ ਸੁਨੇਹੀ ਸੱਜਣਾਂ ਨੂੰ ਪਹੁਜਾਣ ਦਾ ਇਕ ਜ਼ਰੀਆ ਹੈ। ਸੰਸਾਰ ਭਰ ਵਿੱਚ ਪ੍ਰਸਿਧ ਹੋ ਚੁੱਕੇ ਇਸ ਦਿਹਾੜੇ ਨੂੰ ਪ੍ਰੇਮੀ ਬੜੀ ਬੇਸਬਰੀ ਨਾਲ ਉਡੀਕਦੇ ਹਨ। ਨੌਜਵਾਨ ਗੱਬਰੂ ਅਤੇ ਮੁਟਿਆਰਾਂ ਇਸ ਦਿਨ ਨੂੰ ਤਿਉਹਾਰ ਦੇ ਰੂਪ ਵਿੱਚ, ਖ਼ਾਸਕਰ ਵੱਡੇ ਸ਼ਹਿਰਾਂ ਵਿੱਚ ਬੜੇ ਚਾਅ, ਜੋਸ਼ੋ–ਖਰੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਹਾਲਾਂਕਿ ਇਹ ਭਾਰਤੀ ਤਿਉਹਾਰ ਨਹੀਂ ਹੈ ਪਰ ਇਸ ਦੇ ਭਾਰਤ ਵਿੱਚ ਪ੍ਰਚਲਿਤ ਹੋਣ ਦੇ ਦੋ ਪ੍ਰਮੁੱਖ ਕਾਰਨ ਹਨ। ਪਹਿਲਾ ਤਾਂ ਇਹ ਕਿ ਇਹ ਫ਼ਰਵਰੀ ਵਿੱਚ ਬਸੰਤਰੁੱਤ ਦੇ ਆਗਮਨ ਕਾਰਨ ਮਸ਼ਹੂਰੀ ਹਾਸਿਲ ਕਰ ਗਿਆ। ਭਾਰਤੀ ਖ਼ਾਸਕਰ ਪੰਜਾਬੀ ਬਸੰਤ ਰੁੱਤ ਨੂੰ ਪਿਆਰ ਦੀ ਰੁੱਤ ਦੇ ਤੌਰ ਤੇ ਜਾਣਦੇ ਅਤੇ ਮਨਾਉਂਦੇ ਹਨ।
ਦੂਜਾ ਮੁੱਖ ਕਾਰਨ ਇਹ ਹੈ ਕਿ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਪੱਛਮ ਵੱਲ ਬਹੁਤ ਤੇਜ਼ੀ ਨਾਲ ਖਿਚੀ ਜਾ ਰਹੀ ਹੈ ਅਤੇ ਪੱਛਮ ਵਿੱਚ ਇਹ ਪ੍ਰੇਮੀ ਜੌੜਿਆਂ ਦਾ ਖ਼ਾਸ ਦਿਨ ਹੈ। ਅੱਜਕੱਲ੍ਹ ਇਸ ਦਿਨ ਤੇ ਗਰੀਟਿੰਗ ਕਾਰਡ ਅਤੇ ਇਜ਼ਹਾਰ ਕਾਰਡ ਦਾ ਪ੍ਰਚਲਨ ਕਾਫ਼ੀ ਹੋ ਗਿਆ ਹੈ। ਇਸ ਦਿਨ ਪ੍ਰੇਮੀ ਆਪਣੇ ਸੱਜਣਾਂ ਨੂੰ ਗੁਲਾਬ ਦੇ ਕੇ ਗੁਲਾਬ ਵਾਂਗ ਖਿੜੇ ਰਹਿਣ ਦਾ ਸੰਦੇਸ਼ ਦਿੰਦੇ ਹਨ ਅਤੇ ਨਾਲ ਹੀ ਕਾਰਡ ਗਿਫ਼ਟ ਕਰਦੇ ਹਨ।
ਸਮਝਿਆ ਜਾਂਦਾ ਹੈ ਕਿ ਕਾਰਡ ਦਾ ਪ੍ਰਚਲਨ ਸਭ ਤੋਂ ਪਹਿਲਾਂ 1915 ਵਿੱਚ ਉਸ ਵੇਲੇ ਸ਼ੁਰੂ ਹੋਇਆ ਜਦੋਂ ਇੰਗਲੈਂਡ ਦੇ ਰਾਜਕੁਮਾਰ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਆਪਣੀ ਪ੍ਰੇਮਿਕਾ ਨੂੰ ਇਸ ਦਿਨ ਕਾਰਡ ਭੇਜਿਆ। ਇਹ ਕਾਰਡ ਅੱਜ ਵੀ ਫਰਾਂਸ ਦੇ ਮਿਉਜ਼ਿਅਮ ਵਿੱਚ ਸੁਰਖਿਅਤ ਪਿਆ ਹੈ।
ਅੱਜ ਦਾ ਸਮਾਜ ਭੌਤਿਕਵਾਦੀ ਅਤੇ ਵਪਾਰਿਕ ਹੋਣ ਕਾਰਨ ਅੱਜਕੱਲ੍ਹ ਗਰੀਟਿੰਗ ਕਾਰਡ ਕੰਪਨੀਆਂ ਰੰਗ ਬਿਰੰਗੇ ਅਤੇ ਦਿਲ ਖਿਚਵੇਂ ਕਾਰਡ ਮਾਰਕਿਟ ਵਿੱਚ ਲਿਆ ਰਹੀਆਂ ਹਨ ਅਤੇ ਕਈ ਕੰਪਨੀਆਂ ਨੇ ਤਾਂ ਇਸ ਦਿਨ ਫਰੈਂਡਸ਼ਿਪ ਬੈਂਡ ਵੀ ਮਾਰਕਿਟ ਵਿੱਚ ਲਾਂਚ ਕੀਤੇ ਹਨ।
ਪਿੱਛਲੇ ਇਕ ਦਹਾਕੇ ਤੋਂ ਇਸ ਦਿਨ ਗਰੀਟਿੰਗ ਕਾਰਡਜ਼ ਦੀ ਵਿਕਰੀ ਵੱਧ ਹੋਣਾ, ਇਸ ਦੇ ਭਾਰਤ ਵਿੱਚ ਪ੍ਰਚਲਿਤ ਅਤੇ ਪ੍ਰਫੁਲਿਤ ਹੋਣ ਦਾ ਹੀ ਸਬੂਤ ਹੈ। ਵੈਸੇ ਵੱਖ ਵੱਖ ਸਮਾਜਾਂ ਦੇ ਲੋਕ ਇਸਨੂੰ ਵੱਖੋ–ਵੱਖਰੇ ਰੂਪਾਂ ਵਿੱਚ ਮਨਾਉਂਦੇ ਹਨ। ਜਿਵੇਂ ਰੋਮਨ ਇਸਾਈ ਇਸ ਦਿਨ ਨੂੰ ‘ਵਿਆਹ ਦਿਹਾੜੇ’ ਦੇ ਤੌਰ ਤੇ ਮਨਾਉਂਦੇ ਹਨ। ਕਿਉਂਕਿ ਰੋਮ ਵਾਸੀ ‘ਜੂਨਾ’ ਨਾਂ ਦੀ ਦੇਵੀ ਨੂੰ ਪਿਆਰ ਦੀ ਦੇਵੀ ਦੇ ਤੌਰ ਤੇ ਪੂਜਦੇ ਹਨ ਅਤੇ ਉਸਦੀ ਯਾਦ ਵਿੱਚ ਹੀ 14 ਫ਼ਰਵਰੀ ਨੂੰ ਵਿਆਹ ਦਿਹਾੜਾ ਮਨਾਇਆ ਜਾਂਦਾ ਹੈ। 17ਵੀਂ ਸਦੀ ਵਿੱਚ ਤਾਂ ਇੰਗਲੈਂਡ ਵਿੱਚ ਇਕ ਪ੍ਰੰਪਰਾ ਸੀ ਕਿ 14 ਫ਼ਰਵਰੀ ਨੂੰ ਜੇ ਕੋਈ ਕੁੜੀ ਕਿਸੇ ਮੁੰਡੇ ਨੂੰ ਸਭ ਤੋਂ ਪਹਿਲਾਂ ਵੇਖ ਲੈਂਦੀ ਸੀ ਤਾਂ ਉਹ ਲੜਕਾ ਉਸਦਾ ਵੈਲਨਟਾਈਨ ਹੋ ਜਾਂਦਾ ਸੀ। ਸਾਡੇ ਦੇਸ਼ ਵਿੱਚ ਚਾਹੇ ਇਹ ਦਿਨ ਪ੍ਰਚਲਨ ਵਿੱਚ ਆ ਚੁੱਕਾ ਹੈ ਪਰ ਸਾਡੇ ਲੋਕ ਇਸਦੇ ਮੁੱਖ ਮਕਸਦ ਤੋਂ ਅਣਜਾਣ ਹਨ।
ਵੱਡੇ ਸ਼ਹਿਰਾਂ ਵਿੱਚ ਤਾਂ ‘ਵੈਲਨਟਾਈਨ ਡੇ’ ਤੇ ਰਾਤ ਨੂੰ ਨਾਈਟ ਪਾਰਟੀਆਂ ਅਤੇ ਡਾਂਸ ਪਾਰਟੀਆਂ ਵੀ ਹੁੰਦੀਆਂ ਹਨ, ਹੁਲੜਬਾਜ਼ੀ ਹੁੰਦੀ ਹੈ। ਇਹ ਠੀਕ ਹੈ ਕਿ ਇਸ ਤਿਉਹਾਰ ਨੇ ਸਾਡੇ ਦੇਸ਼ ਅਤੇ ਸਮਾਜ ਵਿੱਚ ਜਗ੍ਹਾਂ ਬਣਾ ਲਈ ਹੈ ਪਰ ਲੌੜ ਹੈ ਇਸ ਦੀ ਸਹੀ ਭਾਵਨਾ ਨੂੰ ਸਮਝਣ ਦੀ। ਪਿਆਰ ਗਲਤ ਨਹੀਂ ਹੈ ਪਰ ਪਿਆਰ ਦਾ ਇਜ਼ਹਾਰ ਵੀ ਸਾਫ਼ ਸੁਥਰਾ ਅਤੇ ਪਾਕ ਹੋਣਾ ਚਾਹੀਦਾ ਹੈ। ਪਿਆਰ ਕਿਸੇ ਵਰਗ ਜਾਂ ਲਿੰਗ ਵਿਸ਼ੇਸ਼ ਤੱਕ ਸੀਮਤ ਨਾਂ ਹੋ ਕੇ ਗਰੀਬਾਂ, ਦੀਨ–ਦੁਖੀਆਂ, ਬੇਸਹਾਰਾ, ਜਰੂਰਤਮੰਦਾਂ ਅਤੇ ਕਿਰਤੀਆਂ ਤੱਕ ਅਪੜਣਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਤਾਂ ਇਸ ਦੇ ਫੈਲਣ ਦਾ ਫਾਇਦਾ ਤਾਂ ਹੀ ਏ ਜੇ ਇਹ ਸਭ ਲੋਕਾਂ ਦੇ ਦਿਲਾਂ ਵਿੱਚ ਪਿਆਰ ਜਗਾਵੇ।
   

ਸੰਜੀਵ ਝਾਂਜੀ, ਜਗਰਾਉਂ        
ਮੋ: 8004910000

ਕੌਣ ਸੀ ਦੁੱਲਾਂ ਭੱਟੀ?

ਕੌਣ ਸੀ ਦੁੱਲਾਂ ਭੱਟੀ?

ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ

                ਲੁੱਟਾਂ–ਖੋਹਾਂ ਕਰਨੀਆਂ ਅਤੇ ਡਾਕੇ ਮਾਰਨ ਵਾਲੇ ਡਾਕੂ ਹਮੇਸ਼ਾ ਬਦਨਾਮ ਹੀ ਹੋਇਆ ਕਰਦੇ ਅਤੇ ਆਮ ਲੋਕਾਂ ‘ਚ ਇਨ•ਾਂ ਦਾ ਡਰ–ਭੈਅ ਬਣਿਆ ਹੁੰਦਾ ਹੈ ਪਰ ਇਹ ਗਾਥਾ ਪੰਜਾਬ ਦੇ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ ਅਤੇ ਦੁੱਲਾ ਭੱਟੀ ਦੇ ਕੰਮ, ਸੁਭਾਅ ਅਤੇ ਵਤੀਰੇ ਨਾਲ ਮੇਲ ਨਹੀਂ ਖਾਂਦੀ। ਡਾਕੇ ਮਾਰਨੇ ਤੇ ਲੁੱਟ ਦਾ ਮਾਲ ਦੀਨ–ਦੁਖੀਆਂ ਅਤੇ ਲੋੜਵੰਦਾਂ ਤੇ ਲਗਾ ਦੇਣ ਕਾਰਨ ਹੀ ਇਨ•ਾਂ ਨੇ ਪੰਜਾਬੀਆਂ ਦੇ ਦਿਲਾਂ ‘ਚ ਡੂੰਘੀ ਅਮਿਟ ਛਾਪ ਛੱਡੀ ਹੈ। ਅੱਜ ਵੀ ਇਹ ਪੰਜਾਬੀਆਂ ਦੀਆਂ ਜ਼ੁਬਾਨਾਂ ਤੇ ਰਾਜ ਕਰਦੇ ਹਨ। ਸੁੰਦਰੀ ਅਤੇ ਮੁੰਦਰੀ ਨਾਮੀਂ ਦੋ ਹਿੰਦੂ ਕੁੜੀਆਂ ਨੂੰ ਜ਼ਾਲਮਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਉਨ•ਾਂ ਦਾ ਪਿਓ ਬਣ ਕੇ ਉਨ•ਾਂ ਦਾ ਵਿਆਹ ਕਰਨ ਕਾਰਨ ਦੁੱਲਾ ਭੱਟੀ ਸਦਾ ਸਦਾ ਲਈ ਅਮਰ ਹੋ ਗਿਆ। ਹਰ ਸਾਲ ਅਸੀਂ ”ਸੁੰਦਰ ਮੁੰਦਰੀਏ!  ਹੋ, ਤੇਰਾ ਕੌਣ ਵਿਚਾਰਾ  ਹੋ ” ਗੀਤ ਗਾ ਕੇ ਉਸਨੂੰ ਯਾਦ ਕਰਦੇ ਹਾਂ। ਇਹ ਦੁੱਲਾ ਭੱਟੀਆਂ ਵਾਲਾ ਪੰਜਾਬ ਦੇ ਇਤਿਹਾਸ ਦਾ ਇਕ ਅਮਰ ਕਿਰਦਾਰ ਹੈ।
ਘੁੱਟ-ਘੁੱਟ ਪੀਲੋ ਦੋਸਤੋ, ਵਗੇ ਇਲਮ ਦੀ ਨਹਿਰ ।
ਵਾਰ ਦੁੱਲੇ ਰਜਪੂਤ ਦੀ, ਗੌਣ ਖੜੋਤੇ ਸ਼ਾਇਰ ।  (ਬਾਬੂ ਰਜਬ ਅਲੀ)
ਕੀ ਤੁਸੀਂ ਦੁੱਲੇ ਭੱਟੀ ਬਾਰੇ ਕੁਝ ਹੋਰ ਵੀ ਜਾਣਦੇ ਹੋ? ਦੁੱਲਾ ਭੱਟੀ ਦਾ ਜਨਮ ਮੁਗਲ ਬਾਦਸ਼ਾਹ ਅਕਬਰ ਦੇ ਰਾਜਕਾਲ ਦੋਰਾਨ ਸੋਲਵੀਂ ਸਦੀ ਦੇ ਸੱਤਵੇਂ ਦਹਾਕੇ  ਦੇ ਆਖਰੀ ਸਾਲ (1569) ਵਿੱਚ ਮੁਸਲਿਮ ਰਾਜਪੂਤ ਰਾਏ ਫ਼ਰੀਦ ਖ਼ਾਨ ਭੱਟੀ ਦੇ ਘਰ ਮਾਤਾ ਲੱਧੀ ਦੀ ਕੁੱਖੋਂ ਸਾਂਦਲ ਬਾਰ ਦੇ ਇਲਾਕੇ ਦੇ ਇਕ ਪਿੰਡ ਭੱਟੀਆਂ/ਦੁੱਲੇਕੀ  (ਅੱਜਕਲ• ਦੁੱਲੇਕੀ ਬਾਈਪਾਸ ਦਾ ਇਲਾਕਾ) ਵਿੱਖੇ ਹੋਇਆ। ਰਾਏ ਫ਼ਰੀਦ ਖ਼ਾਨ ਭੱਟੀ ਇਸ ਇਲਾਕੇ ਦਾ ਸਰਦਾਰ ਸੀ। ਇਹ ਇਲਾਕਾ ਅੱਜਕਲ• ਪਾਕਿਸਤਾਨੀ ਪੰਜਾਬ ਦੇ ਜ਼ਿਲ•ਾ ਹਾਫਿਜ਼ਾਬਾਦ ਦੀ ਤਹਿਸੀਲ ਪਿੰਡੀ ਭੱਟੀਆਂ ਵਿੱਚ ਪੈਂਦਾ ਹੈ।
ਦੁੱਲੇ ਦੇ ਜਨਮ ਤੋਂ ਕੁਝ ਚਿਰ ਪਹਿਲਾਂ ਅਕਬਰ ਨੇ ਇਲਾਕੇ ਦੀਆਂ ਸਾਰੀਆਂ ਜ਼ਮੀਨਾਂ ਦੀ ਮਿਣਤੀ ਕਰਵਾ ਕੇ ਲਗਾਨ ਸਰਦਾਰਾਂ/ਜ਼ਿਮੀਦਾਰਾਂ ਦੀ ਥਾਂ ਖੁੱਦ ਇੱਕਠਾ ਕਰਨਾ ਸ਼ੁਰੂ ਕਰ ਦਿੱਤਾ। ਪਰ ਲਗਾਨ/ਮਾਮਲਾ ਇਕੱਠਾ ਕਰਨਾ ਜ਼ਿਮੀਂਦਾਰ ਆਪਣਾ ਹੱਕ ਸਮਝਦੇ ਸਨ। ਜਿਸ ਕਾਰਨ ਉਹ ਭੜਕ ਗਏ ਤੇ ਬਗ਼ਾਵਤ ਕਰ ਦਿੱਤੀ । ਰਾਏ ਫ਼ਰੀਦ ਖ਼ਾਨ ਭੱਟੀ ਵੀ ਬਗ਼ਾਵਤੀ ਹੋ ਗਿਆ ਪਰ ਮੁਗ਼ਲਾਂ ਦੀਆਂ ਵੱਡੀਆਂ ਫੌਜਾਂ ਨੇ ਜਲਦੀ ਹੀ ਬਗ਼ਾਵਤ ਨੂੰ ਕੁਚਲ ਦਿੱਤਾ। ਰਾਏ ਫ਼ਰੀਦ ਖ਼ਾਨ ਭੱਟੀ,  ਉਸਦੇ ਪਿਤਾ ਸਾਂਦਲ ਖ਼ਾਨ ਭੱਟੀ ਅਤੇ ਸਾਥੀਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਅਤੇ ਜਗੀਰ ਜ਼ਬਤ ਕਰ ਲਈ। ਕਹਿੰਦੇ ਹਨ ਕਿ ਫ਼ਰੀਦ ਖ਼ਾਨ, ਉਸ ਦੇ ਪਿਤਾ ਸਾਂਦਲ ਖ਼ਾਨ ਉਰਫ ਬਿਜਲੀ ਖਾਨ ਤੇ ਉਨ•ਾਂ ਦੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਲਾਹੌਰ ਦੇ ਸ਼ਾਹੀ ਕਿਲ•ੇ ਦੇ ਦਰਵਾਜ਼ੇ ‘ਤੇ ਲਟਕਾ ਦਿੱਤੀਆਂ ਗਈਆਂ ਸਨ।

dulla-bhatti-di-samadh-lahour-nede-miaani-sahib-vich

ਲਾਹੋਰ (ਪਾਕਿਸਤਾਨ) ਦੀ ਮਿਆਣੀ ਸਾਹਿਬ ਕਬਰਗਾਹ ਵਿੱਚ ਸਥਿਤ ਦੁੱਲਾ ਭੱਟੀ ਦੀ ਸਮਾਧ (ਕਬਰ) 


ਦੁੱਲੇ ਦਾ ਜਨਮ ਇਸ ਘਟਨਾ ਤੋਂ ਚਾਰ ਕੁ ਮਹੀਨੇ ਬਾਅਦ ਹੋਇਆ। ਉਹ ਬਚਪਨ ਤੋਂ ਹੀ ਬੜਾ ਦਲੇਰ ਅਤੇ ਹੱਕ ਸੱਚ ਦਾ ਹਾਮੀ ਸੀ। ਤੀਰ, ਤਲਵਾਰ ਆਦਿ ਚਲਾਉਣਾ ਉਸਨੂੰ ਬੜਾ ਪਸੰਦ ਸੀ। ਜਦੋਂ ਉਸਨੂੰ ਆਪਣੇ ਪਿਓ ਦਾਦੇ ਦੀ ਮੌਤ ਦੀ ਹੋਣੀ ਬਾਰੇ ਪਤਾ ਲੱਗਾ ਤਾਂ ਉਸ ਵਿੱਚ ਬਦਲਾ ਲੈਣ ਦੀ ਚਿੰਗਾਰੀ ਸੁਲਗ ਉੱਠੀ।  ਉਸ ਨੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਅਕਬਰ ਅਤੇ ਮੁਗ਼ਲ ਰਾਜ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਮੁਗ਼ਲਾਂ ਦੇ ਕਈ ਹੰਕਾਰੀ ਅਤੇ ਨਿਰਦਈ ਵਜ਼ੀਰਾਂ ਆਦਿ ਨੂੰ ਕਤਲ ਕਰ ਦਿੱਤਾ। ਉਸ ਨੇ ਅਨੇਕਾਂ ਗ਼ਰੀਬ ਘਰਾਂ ਦੀਆਂ ਕੁੜੀਆਂ ਦੇ ਵਿਆਹ ਕੀਤੇ। ਇਲਾਕੇ ਦੇ ਲੋਕਾਂ ਪ੍ਰਤੀ ਉਸ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ਸੀ। ਉਸ ਦੇ ਕਈ ਡਾਕੇ ਬੜੇ ਮਸ਼ਹੂਰ ਹੋਏ ਸਨ। ਅਕਬਰ ਲਈ ਖ਼ਾਸ ਅਰਬੀ ਘੋੜੇ ਲੈ ਕੇ ਜਾਂਦੇ ਕਾਬੁਲ ਦੇ ਵਪਾਰੀ ਅਤੇ ਸ਼ਾਹ ਇਰਾਨ ਵੱਲੋਂ ਭੇਜੇ ਗਏ ਤੋਹਫ਼ੇ ਲੁੱਟ ਕੇ ਉਸਨੇ ਅਕਬਰ ਨੂੰ ਸਿੱਧੀ ਚਣੌਤੀ ਦੇ ਦਿੱਤੀ। ਸਰਕਾਰੀ ਖ਼ਜ਼ਾਨਾ ਅਤੇ ਹੋਰ ਲੁੱਟ ਦਾ ਸਾਮਾਨ ਗ਼ਰੀਬਾਂ ਵਿੱਚ ਵੰਡਣ ਕਾਰਨ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗਾ। ਲੋਕ ਦੁੱਲੇ ਹੀਰੋ ਸਮਝਣ ਲੱਗੇ। ਦੁੱਲੇ ਦੀ ਪਰੋਪਕਾਰੀ ਚੜ•ਤ ਨੂੰ ਕੁਚਲਣ ਦੀ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ। ਅਕਬਰ ਨੇ ਉਸ ਨੂੰ ਕਾਬੂ ਕਰਨ ਲਈ ਆਪਣੇ ਦੋ ਬਹੁਤ ਹੀ ਕਾਬਲ ਜਰਨੈਲ ਮਿਰਜ਼ਾ ਅਲਾਉਦੀਨ ਅਤੇ ਮਿਰਜ਼ਾ ਜ਼ਿਆਉਦੀਨ ਖ਼ਾਨ ਵੱਡੀ ਗਿਣਤੀ ‘ਚ ਫੌਜ਼ ਸਮੇਤ ਲਾਹੌਰ ਭੇਜੇ। ਦੁੱਲੇ ਨੂੰ ਫੜਣ ਲਈ ਹਰ ਹੀਲਾ ਕੀਤਾ ਗਿਆ, ਉਸਦੇ ਘਰ/ਇਲਾਕੇ ਦੀਆਂ ਔਰਤਾਂ ਤੱਕ ਨੂੰ ਬੰਦੀ ਬਣਾ ਲਿਆ ਗਿਆ ਪਰ ਸਰਕਾਰ ਨੂੰ ਸਫਲਤਾ ਨਾ ਮਿਲੀ। ਫਿਰ ਸਰਕਾਰ ਨੇ ਧੋਖੇ ਦਾ ਸਹਾਰਾ ਲਿਆ। ਦੁੱਲੇ ਭੱਟੀ ਦਾ ਚਾਚਾ ਜਲਾਲੂਦੀਨ ਮੁਗ਼ਲਾਂ ਦਾ ਮੁਖ਼ਬਰ ਬਣ ਗਿਆ। ਵਿਚੋਲੇ ਪਾ ਕੇ ਸਮਝੋਤੇ ਦੀ ਗੱਲਬਾਤ ਕਰਨ ਲਈ ਦੁੱਲੇ ਨੂੰ ਸੱਦਿਆ ਗਿਆ। ਗੱਲਬਾਤ ਦੋਰਾਨ ਉਸ ਨੂੰ ਰੋਟੀ ਵਿੱਚ ਨਸ਼ਾ ਮਿਲਾ ਕੇ ਦੇ ਦਿੱਤਾ। ਸਿੱਟੇ ਵੱਜੋਂ ਉਹ ਬੇਹੋਸ਼ ਹੋ ਗਿਆ।  ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਲਾਹੌਰ ਬੰਦ ਕਰ ਦਿੱਤਾ ਗਿਆ। ਆਖ਼ਰ 26 ਮਾਰਚ 1599 ਵਿੱਚ ਮਹਿਜ਼ 30 ਕੁ ਸਾਲ ਦੀ ਉਮਰ ਵਿੱਚ ਦੁੱਲਾ ਭੱਟੀ ਨੂੰ ਲਾਹੌਰ ਵਿੱਚ  ਕੋਤਵਾਲੀ ਦੇ ਸਾਹਮਣੇ ਫਾਂਸੀ ਲਗਾ ਦਿੱਤੀ ਗਈ । (ਕੁਝ ਇਤਿਹਾਸਕਾਰ ਜਨਮ ਦਾ ਸਮਾਂ 1547 ਅਤੇ ਮੌਤ ਦਾ ਸਮਾਂ 1589 ਮੰਨਦੇ ਹਨ।) ਕਹਿੰਦੇ ਹਨ ਕਿ ਉਸ ਦੀਆਂ ਆਖ਼ਰੀ ਰਸਮਾਂ ਮਹਾਨ ਸੂਫ਼ੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸਨ। ਉਸ ਦੀ ਕਬਰ ਲਾਹੌਰ ਦੇ ਮਿਆਣੀ ਸਾਹਿਬ ਕਬਰਿਸਤਾਨ ਵਿੱਚ ਬਣੀ ਹੋਈ ਹੈ। ਫਾਂਸੀ ਤਾਂ ਲੱਗ ਗਈ ਪਰ ਇਲਾਕੇ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਦੁੱਲਾ ਭੱਟੀ ਅਮਰ ਹੋ ਗਿਆ। ਪੀੜ•ੀਆਂ ਦੀਆਂ ਪੀੜ•ੀਆਂ ਲੰਘਣ ਦੇ ਬਾਬਜੂਦ ਅੱਜ ਵੀ ਪੰਜਾਬੀ ਉਸਨੂੰ ਯਾਦ ਸਲਾਮ ਕਰਦੇ ਹਨ। ”ਸੁੰਦਰ ਮੁੰਦਰੀਏ!  ਹੋ, ਤੇਰਾ ਕੌਣ ਵਿਚਾਰਾ  ਹੋ, ਦੁੱਲਾ ਭੱਟੀ ਵਾਲਾ  ਹੋ ” ਗੀਤ ਅਸਲ ਵਿੱਚ ਉਸਦੇ ਨੇਕ ਕਾਰਜਾਂ ਪ੍ਰਤੇ ਉਸਨੂੰ ਸੱਚੀ ਸ਼ਰਧਾਂਜਲੀ ਹੀ ਹੈ।

AngryCamਸੰਜੀਵ ਝਾਂਜੀ, ਜਗਰਾਉਂ।
(ਮੋਬਾਇਲ : 0 80049 10000)

ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ

ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ

ਪੰਜਾਬ ਵਿਚ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਲੋਹੜੀ ਮਨਾ ਕੇ ਨਵੇਂ ਜੰਮੇ ਪੁੱਤ ਦੀ ਖੁਸ਼ੀ ਮਨਾਈ ਜਾਂਦੀ ਹੈ। ਲੋਹੜੀ ਦੀ ਤਿਆਰੀ 10–15 ਦਿਨ ਪਹਿਲਾ ਹੀ ਭਾਵ ਜਨਵਰੀ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਂਦੀ ਹੈ। ਨਵੇਂ ਜੰਮੇ ਮੁੰਡੇ ਦੀ ਮਾਂ, ਦਾਦੀ ਅਤੇ ਹੋਰ ਰਿਸ਼ਤੇਦਾਰ ਸ਼ਰੀਕੇ ‘ਚ ਸ਼ਗਨਾਂ ਦਾ ਗੁੜ ਅਤੇ ਰਿਉੜੀਆਂ ਮੁੰਗਫਲੀ ਦੇ ਨਾਲ ਵੰਡਣ ਝੁੰਡ ਬਣਾ ਕੇ ਤੁਰ ਪੈਂਦੇ ਹਨ। ਹਾਲਾਂਕਿ ਬਦਲਦੇ ਜਮਾਨੇ ਨੇ ਇਸ ਰਸਮ ਨੂੰ ਪੂਰੀ ਤਰ•ਾਂ ਬਦਲ ਦਿੱਤਾ ਹੈ ਅਤੇ ਹੁਣ ਇਨ•ਾਂ ਦੀ ਥਾਂ ਗੱਚਕ ਰਿਉੜੀਆਂ ਦੇ ਡੱਬਿਆਂ ਨੇ ਲੈ ਲਈ ਹੈ, ਗੁੜ ਵੰਡਣ ਦਾ ਰਿਵਾਜ ਤਾਂ ਲਗਭਗ ਖਤਮ ਹੀ ਹੋ ਗਿਆ ਹੈ ਪਰ ਫੇਰ ਵੀ ਸਾਡਾ ਇਹ ਸਭਿਆਚਾਰ ਸਾਡੇ ਪੇਂਡੂ ਖੇਤਰਾਂ ਵਿਚ ਕਿਤੇ ਕਿਤੇ ਸਿਸਕ ਰਿਹਾ ਹੈ।lohdi
ਲੋਹੜੀ ਤੋਂ ਕੁੱਝ ਦਿਨ ਪਹਿਲਾਂ ਗਲ਼ੀ ਮੁਹੱਲੇ ਦੀਆਂ ਛੋਟੀਆਂ ਛੋਟੀਆਂ ਕੁੜੀਆਂ ਅਤੇ ਨਿੱਕੇ ਨਿੱਕੇ ਬਾਲ ਆਪਣੇ ਗਰੁੱਪ ਬਣਾ ਕੇ ਲੋਹੜੀ ਮੰਗਣ ਤੁਰ ਪੈਂਦੇ ਹਨ। ਲੋਹੜੀ ਤੋਂ ਪਹਿਲੇ ਦਿਨਾਂ ਵਿਚ ਲੋਹੜੀ ਆਮਤੌਰ ਤੇ ਛੋਟੇ ਬੱਚੇ ਹੀ ਮੰਗਦੇ ਹਨ ਅਤੇ ਇਨ•ਾਂ ਨੂੰ ਲੋਹੜੀ ਦੇਣਾ ਵੀ ਸ਼ਗਨ ਮੰਨਿਆ ਜਾਂਦਾ ਰਿਹਾ ਹੈ। ਇਹ ਲੋਹੜੀ ਮੰਗਣ ਦਾ ਤਰੀਕਾ ਸੰਗੀਤਮਈ ਹੁੰਦਾ ਹੀ ਹੈ।  
ਸੁੰਦਰ ਮੁੰਦਰੀਏ!  ਹੋ
ਤੇਰਾ ਕੌਣ ਵਿਚਾਰਾ  ਹੋ
ਦੁੱਲਾ ਭੱਟੀ ਵਾਲਾ  ਹੋ
ਦੁੱਲੇ ਧੀ ਵਿਆਹੀ  ਹੋ!
ਸੇਰ ਸ਼ੱਕਰ ਪਾਈ  ਹੋ!
ਕੁੜੀ ਦੀ ਝੋਲੀ ਪਾਈ  ਹੋ!
ਕੁੜੀ ਦਾ ਸਾਲੂ ਪਾਟਾ  ਹੋ!
ਸਾਲੂ ਕੌਣ ਸਮੇਟੇ  ਹੋ!
ਚਾਚਾ ਗਾਲੀ ਦੇਸੇ  ਹੋ!
ਚਾਚੇ ਚੂਰੀ ਕੁੱਟੀ  ਹੋ!
ਜਿਮੀਦਾਰਾਂ ਲੁੱਟੀ  ਹੋ!
ਜਿਮੀਦਾਰ ਸਦਾਓ  ਹੋ!
ਗਿਣ ਗਿਣ ਪੋਲੇ ਆਓ!  ਹੋ!
ਕੁੜੀ ਦਾ ਸੋਹਰਾ ਆਇਆ  ਹੋ!
ਉਹਦੀ ਲੰਮੀ ਦਾਹੜੀ  ਹੋ!
ਉੱਤੇ ਧਰਾਂ ਅੰਗਿਆਰੀ  ਹੋ!
ਉੱਤੋਂ ਫੂਕ ਮਾਰੀ  ਹੋ!
ਉਹਦੀ ਸੜ ਗਈ ਦਾਹੜੀ  ਹੋ!
ਲੋਹੜੀ ਦੇ ਇਨ•ਾਂ ਮੁੰਡਿਆਂ ਵਲੋਂ ਗਾਏ ਜਾਂਦੇ ਗੀਤਾਂ ਵਿਚ ਵੀਰ ਰਸ ਹੁੰਦਾ ਹੈ ਅਤੇ ਕੁੜੀਆਂ ਦੇ ਗੀਤਾਂ ਵਿਚ ਵੀਰਾਂ ਦੇ ਵਿਆਹ ਕੁੜਮਾਈ ਅਤੇ ਭਤੀਜਿਆਂ ਦੇ ਜਨਮ ਲਈ ਸ਼ੁਭ ਇਛਾਵਾਂ ਅਤੇ ਅਸੀਸਾਂ ਹੁੰਦੀਆਂ ਹਨ।
ਗੁੜ ਰੋੜੀਆਂ ਸੀ, ਨੀ ਭਾਈਆਂ ਜੋੜੀਆਂ ਸੀ।
ਨਿੱਕੀ ਨਿੱਕੀ ਮੰਜੀ ਦੇ ਰੰਗੀਲੇ ਪਾਵੇ,
ਵੀਰੇ ਦੇ ਘਰ ਬੇਟਾ ਹੋਵੇ, ਵੱਡਾ ਹੋਵੇ, ਵਡੇਰਾ ਹੋਵੇ,
ਨੀਲੀ ਘੋੜੀ ਚੜ• ਚੜ• ਆਵੇ,
ਲੈ ਲਾ ਨੀ ਭਾਬੋ ਆਪਣੀ ਨੂੰਹ,
ਭਾਵੇਂ ਪੀੜੀ ਤੇ ਬਿਠਾਲ, ਭਾਵੇਂ ਪੱਟ ਤੇ ਬਿਠਾਲ, ਘੁੰਡ ਚੱਕ ਕੇ ਦਿਖਾਲ।
ਇਸ ਤਰ•ਾਂ ਘਰਾਂ ‘ਚੋ ਇਕੱਠੀਆਂ ਕੀਤੀਆਂ ਪਾਥੀਆਂ ਅਤੇ ਲਕੜਾਂ ਨੂੰ ਬੱਚੇ ਕਿਸੇ ਇਕ ਦੇ ਘਰ ‘ਚ ਇਕੱਠਾ ਕਰਦੇ ਰਹਿੰਦੇ ਹਨ ਅਤੇ ਲੋਹੜੀ ਵਾਲੇ ਦਿਨ ਮੁਹੱਲੇ ਦੀ ਸਾਂਝੀ ਧੂਨੀ ਲਗਾ ਕੇ ਲੋਹੜੀ ਮਨਾਉਂਦੇ ਹਨ। ਪਿਛਲੇ ਲਗਪਗ ਡੇਢ ਕੁ ਦਹਾਕਿਆਂ ਦੋਂ ਇਸ ਤਰ•ਾਂ ਲੋਹੜੀ ਮੰਗਣ ਦਾ ਰਿਵਾਜ ਲਗਭਗ ਖਤਮ ਜਿਹਾ ਹੋ ਗਿਆ ਹੈ ਅਤੇ ਹੁਣ ਲੋਹੜੀ ਪਾਥੀਆਂ ਅਤੇ ਲਕੜਾਂ ਨੂੰ ਖਰੀਦ ਕੇ ਸਿੱਧੇ ਤੌਰ ਤੇ ਮਨਾਉਣੀ ਸ਼ੁਰੂ ਹੋ ਗਈ ਹੈ। ਬੱਚੇ ਵੀ ਹੁਣ ਲੋਹੜੀ ਮੰਗਣ ਵਿਚ ਹੱਤਕ ਮਹਿਸੂਸ ਕਰਨ ਲੱਗ ਪਏ ਹਨ।
ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਲੋਹੜੀ ਦਾ ਇਹ ਤਿਉਹਾਰ ਅਪਾਰ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੇ। ਵੰਡ ਤੋਂ ਪਹਿਲਾ ਇਹ ਤਿਉਹਾਰ ਅੱਜ ਦੇ ਪਾਕਿਸਤਾਨ ਦੇ ਕਈ ਹਿੱਸਿਆਂ ਗੁਜਰਾਂਵਾਲਾ, ਸਿਆਲਕੋਟ, ਲਾਹੌਰ, ਲਾਇਲਪੁਰ, ਜੇਹਲਮ ਤੇ ਗੰਜੀਬਾਰ ਇਲਾਕਿਆਂ ਵਿਚ ਮਨਾਉਣ ਦਾ ਵੀ ਰਿਵਾਜ਼ ਰਿਹਾ ਹੈ। ਲੋਹੜੀ ਦੇ ਤਿਉਹਾਰ ਨਾਲ ਸੰਬੰਧਤ ਜਿਹੜੀ ਦੁੱਲਾ ਭੱਟੀ ਦੀ ਕਹਾਣੀ ਪ੍ਰਸਿਧ ਹੈ, ਉਹ ਵੀ ਗੰਜੀਬਾਰ ਇਲਾਕੇ ਨਾਲ ਹੀ ਸੰਬੰਧਤ ਹੈ।
ਅੱਜ ਕੱਲ• ਲੋਹੜੀ ਮੰਗਣ ਵਾਲਿਆਂ ਨੂੰ ਇਨ•ਾਂ ਵਿਚੋਂ ਬਹੁਤੇ ਤਾਂ ਚੇਤੇ ਹੀ ਨਹੀਂ ਹੁੰਦੇ। ਇਹ ਸਾਡੇ ਪੰਜਾਬੀ ਸਭਿਆਚਾਰ ਦੀ ਵਿਡੰਬਣਾ ਹੈ ਕਿ ਇਨ•ਾਂ ਗੀਤਾਂ ਨਾਲ ਸਾਡੀਆਂ ਮੋਜੂਦਾ ਪੀੜੀਆਂ ਜਾਣੂ ਨਹੀਂ ਹਨ ਅਤੇ ਅਸੀਂ ਸਿਰਫ ‘ਸੁੰਦਰ ਮੁੰਦਰੀਏ  ਹੋ, ਤੇਰਾ ਕੌਣ ਵਿਚਾਰ  ਹੋ’ ਨੂੰ ਹੀ ਲੋਹੜੀ ਦਾ ਗੀਤ ਬਣਾਈ ਅਤੇ ਸਮਝੀ ਬੈਠੇ ਹਾਂ। ਇਹ ਗੀਤ ਤਾਂ ਲੋਹੜੀ ਦੇ ਗੀਤਾਂ ਦਾ ਇਕ ਅੰਸ਼ ਹੈ ਅਤੇ ਦੁੱਲੇ ਭੱਟੀ ਵਲੋ ਕੀਤੇ ਸ਼ਾਨਦਾਰ ਕੰਮ ਦੀ ਸ਼ਲਾਘਾ ਅਤੇ ਉਸ ਨੂੰ ਸ਼ਾਬਾਸ਼ੀ ਹੈ।
ਕਹਿੰਦੇ ਹਨ ਕਿ ਮੌਜੂਦਾ ਪਾਕਿਸਤਾਨ ਦੇ ਗੰਜੀਬਾਰ ਇਲਾਕੇ  (ਅੱਜਕਲ• ਦਾ ਬਹਾਵਲਨਗਰ ਖੇਤਰ) ‘ਚ ਇਕ ਬ੍ਰਾਹਮਣ ਰਹਿੰਦਾ ਸੀ। ਉਸਦੀਆਂ ਦੋ ਬਹੁਤ ਹੀ ਸੁਨੱਖੀਆਂ ਧੀਆਂ ਸਨ, ਜਿਨ•ਾ ਨਾਂ ਸੁੰਦਰੀ ਅਤੇ ਮੁੰਦਰੀ ਸੀ। ਹਰ ਕੋਈ ਉਸਦੀ ਸੁੰਦਰਤਾ ਦਾ ਦੀਵਾਨਾ ਸੀ। ਉਹ ਅਕਬਰ ਦੇ ਗੰਜੀਬਾਰ ਇਲਾਕੇ ਦੇ ਮੁਗਲ ਅਹਿਲਕਾਰ ਦੀ ਨਜ਼ਰੀਂ ਚੜ• ਗਈਆਂ। ਉਸ ਨੇ ਸੁੰਦਰੀ–ਮੁੰਦਰੀ ਦੇ ਬ੍ਰਾਹਮਣ ਪਿਤਾ ਨੂੰ ਲਾਲਚ ਭਰਪੂਰ ਇਕ ਸੁਨੇਹਾ ਭੇਜ ਕੇ ਹਿਦਾਇਤ ਕੀਤੀ ਕਿ ਉਹ ਸੁੰਦਰੀ ਅਤੇ ਮੁੰਦਰੀ ਨੂੰ ਉਸ ਦੇ ਹਰਾਮ ਵਿਚ ਭੇਜ ਦੇਵੇ। ਸੁਨੇਹਾ ਸੁਣਦੇ ਹੀ ਬ੍ਰਾਹਮਣ ਆਪਣੀ ਧੀ ਨੂੰ ਲੈ ਕੇ ਲਾਗਲੇ ਪਿੰਡੀ ਭੱਟੀਆਂ ਖੇਤਰ ਦੇ ਜੰਗਲਾਂ ਵੱਲ ਨੂੰ ਤੁਰ ਪਿਆ ਜਿੱਥੇ ਉਸ ਵੇਲੇ ਦਾ ਪ੍ਰਸਿਧ ਡਾਕੂ ਦੁੱਲਾ ਭੱਟੀ ਰਹਿੰਦਾ ਸੀ। ਉਸ ਨੇ ਸਾਰੀ ਗੱਲ ਜਾ ਕੇ ਦੁੱਲਾ ਭੱਟੀ ਨੂੰ ਸੁਣਾਈ। ਦੁੱਲਾ ਭੱਟੀ ਨੇ ਉਨ•ਾਂ ਕੁੜੀਆਂ ਲਈ ਯੋਗ ਵਰ ਲੱਭ ਕੇ ਅਤੇ ਉਨ•ਾਂ ਨੂੰ ਆਪਣੀ ਧੀ ਸਮਝ ਕੇ  ਵਿਆਹ ਦਿੱਤਾ। ਇਹ ਵਿਆਹ ਰਾਤ ਦੇ ਸਮੇਂ ਵਿੱਚ ਹੋਇਆ। ਉਸ ਵੇਲੇ ਦੁੱਲਾ ਭੱਟੀ ਕੋਲ ਉਸ ਨੂੰ ਦੇਣ ਲਈ ਕੁਝ ਵੀ ਨਹੀ ਸੀ। ਇਸ ਲਈ ਉਸ ਨੇ ਇਕ ਸੇਰ ਸ਼ੱਕਰ ਅਤੇ ਕੁੱਝ ਤਿਲ ਦੇ ਕੇ ਉਨ•ਾਂ ਨੂੰ ਵਿਦਾ ਕਰ ਦਿੱਤਾ। ਅਗਲੀ ਸਵੇਰ ਜਦੋਂ ਗੰਜੀਬਾਰ  ਇਲਾਕੇ ਦੇ ਮੁਗਲ ਅਹਿਲਕਾਰ ਨੂੰ ਸੁੰਦਰੀ ਅਤੇ ਮੁੰਦਰੀ ਦੇ ਵਿਆਹ ਦੀ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਇਲਾਕੇ ਨੂੰ ਘੇਰਨ ਅਤੇ ਦੁੱਲਾ ਭੱਟੀ ਨੂੰ ਮਾਰਨ ਦਾ ਹੁੱਕਮ ਦਿੱਤਾ। ਗੰਜੀਬਾਰ ਇਲਾਕੇ ਦੇ ਅਵਾਮ ਅਤੇ ਦੁੱਲਾ ਭੱਟੀ ਨੇ  ਫੋਜ ਨੂੰ ਖਦੇੜ ਦਿੱਤਾ। ਇਸ ਖੁਸ਼ੀ ਵਿਚ ਇਲਾਕੇ ਦੇ ਲੋਕਾਂ ਨੇ ਧੂਨੀਆਂ ਜਲਾ ਕੇ ਖੁਸ਼ੀ ਮਨਾਈ। ਇਸੇ ਦੁੱਲਾ ਭੱਟੀ ਨੂੰ ਯਾਦ ਕਰਦਿਆ ਇਹ ਗੀਤ ਲੋਹੜੀ ਮੰਗਣ ਵੇਲੇ ਜਰੂਰ ਗਾਇਆ ਜਾਂਦਾ ਹੈ।
ਪਰ ਅੱਜ ਕਲ• ਜਮਾਨਾ ਬਦਲ ਗਿਆ ਹੈ। ਜਿਸ ਹਿਸਾਬ ਨਾਲ ਮੁੰਡਿਆਂ ਅਤੇ ਕੁੜੀਆਂ ਦੀ ਅਨੁਪਾਤ ਵਿਚ ਅੰਤਰ ਆ ਰਿਹਾ ਹੈ, ਉਸ ਹਿਸਾਬ ਨਾਲ ਪਿਛਲੇ ਕੁਝ ਕੁ ਸਾਲਾਂ ਤੋਂ ਲੋਕਾਂ ਦਾ ਧਿਆਨ ਕੁੜੀਆਂ ਦੀ ਲੋਹੜੀ ਮਨਾਉਣ ਵੱਲ ਵੀ ਹੋਇਆ ਹੈ। ਕੁੱਝ ਕੁ ਥਾਵਾਂ ਤੇ ਧੀਆਂ ਦੀ ਲੋਹੜੀ ਮਨਾਉਣ ਦੀਆਂ ਖ਼ਬਰਾਂ ਵੀ ਪਿਛਲੇ ਸਾਲਾਂ ਦੋਰਾਣ ਆਈਆਂ ਹਨ, ਜੋ ਕਿ ਇਕ ਚੰਗੀ ਤੇ ਸ਼ਲਾਘਾਯੋਗ ਗੱਲ ਹੈ। ਧੀ ਨਾਲ ਹੀ ਜੀਵਨ ਹੈ। ਜੇਕਰ ਅਸੀਂ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਤਾਂ ਪੁੱਤਾਂ ਨੂੰ ਘੋੜੀ ਗਾ ਕੇ ਸ਼ਗਨ ਮਨਾਵਾਂਗੇ। ਜਿਹੜੇ ਲੋਕ ਹਾਲੇ ਇਹ ਲੋਹੜੀ ਮਨਾਉਣ ਨਹੀਂ ਲੱਗੇ, ਉਨ•ਾਂ ਨੂੰ ਹੋਰਾਂ ਦੇ ਸੰਗ ਰੱਲ ਕੇ ਇਹ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਵੀ ਕੁੜੀਆਂ ਦੀ ਲੋਹੜੀ ਮੁੰਡਿਆਂ ਵਾਂਗ ਹੀ ਮਨਾਇਆ ਕਰਾਂਗੇ।
ਰਲ਼ ਤੀਜ ਤੇ ਤਿਉਹਾਰ ਮਨਾਇਆ ਕਰਾਂਗੇ।
ਨਾਲ਼ੇ ਹੱਸਾਂਗੇ ਤੇ ਖ਼ੁਸ਼ੀ ਵੀ ਮਨਾਇਆ ਕਰਾਂਗੇ।
ਮੁੰਡਿਆਂ ਦੀ ਲੋਹੜੀ ਤਾਂ ਮਨਾਉਂਦੇ ਆਂ ਅਸੀਂ,
ਹੁਣ ਕੁੜੀਆਂ ਦੀ ਲੋਹੜੀ ਵੀ ਮਨਾਇਆ ਕਰਾਂਗੇ।

AngryCamਸੰਜੀਵ ਝਾਂਜੀ, ਜਗਰਾਉਂ।
ਸੰਪਰਕ:0 80049 10000

ਅੰਗ੍ਰੇਜ਼ਾਂ ਦੀ ਤਾਂ “ਮਥਰਾ ਹੀ ਤਿੰਨ ਲੋਕ ਤੋਂ ਨਿਆਰੀ” ਐ

ਅੰਗ੍ਰੇਜ਼ਾਂ ਦੀ ਤਾਂ “ਮਥਰਾ ਹੀ ਤਿੰਨ ਲੋਕ ਤੋਂ ਨਿਆਰੀ” ਐ

            ਕਈ ਵਾਰ ਜਦੋਂ ਕੋਈ ਕਿਸੇ ਸ਼ਬਦ ਦਾ ਮਤਲਬ ਪੁੱਛ ਲਵੇ ਤਾਂ ਸਥਿਤੀ ਅਜਿਹੀ ਪੈਦਾ ਹੋ ਜਾਂਦੀ ਹੈ ਕਿ ਅਰਥ ਆਪਣੇ ਆਪ ਨੂੰ ਤਾਂ ਪਤਾ ਹੁੰਦੇ ਹਨ ਪਰ ਦੂਜੇ ਨੂੰ ਸਮਝਾਉਣ ਲਈ ਸ਼ਬਦ ਨਹੀਂ ਮਿਲ ਰਹੇ ਹੁੰਦੇ ਅਤੇ ਕਈ ਬਾਰ ਸਥਿਤੀ ਅਜਿਹੀ ਹੁੰਦੀ ਹੈ ਪਤਾ ਤਾਂ ਹੁੰਦਾ ਪਰ ਉਸਦਾ ਕਾਰਨ ਪਤਾ ਨਹੀਂ ਹੁੰਦਾ। ਜਿਵੇਂ ਇਹ ਤਾਂ ਪਤਾ ਹੁੰਦਾ ਕਿ ਦਿਨ ਹਰ ਰੋਜ਼ ਚੜਦਾ ਹੈ ਪਰ ਕਿਉਂ ਚੜਦਾ ਹੈ ਇਹ ਪਤਾ ਨਹੀਂ ਹੁੰਦਾ। ਮੈਨੂੰ ਤਾਂ ਅੰਗ੍ਰੇਜ਼ੀ ਬਾਰੇ ਵੀ ਇੱਦਾਂ ਹੀ ਲਗਦਾ ਹੈ। ਇਹ ਪੜ੍ਹ ਲਈਦੀ ਐ, ਲਿਖ ਲਈਦੀ ਐ, ਬੋਲ ਵੀ ਲਈਦੀ ਐ, ‘ਸਾਇਲੈਟ–ਸੂਈਲੈਂਟ’ ਅੱਖਰਾਂ ਦਾ ਵੀ ਲੱਗਭਗ ਪਤਾ ਈ ਐ। ਪਰ ਇਹ ਕਿਉਂ ‘ਸਾਇਲੈਂਟ’ ਹੁੰਦੇ ਹਨ ਇਹ ਪਤਾ ਨਹੀਂ।
          ਵੈਸੇ ਤਾਂ ਸੰਸਾਰ ਵਿੱਚ ਹਜ਼ਾਰਾਂ ਜ਼ੁਬਾਨਾਂ (ਬੋਲੀਆਂ) ਬੋਲੀਆਂ ਜਾਂਦੀਆਂ ਹਨ, ਹਰੇਕ ਨੂੰ ਲਿਖਣ ਦੀਆਂ ਲਿਪੀਆਂ ਹਨ। ਅੰਗ੍ਰੇਜ਼ੀ ਆਮ ਕਰਕੇ ਰੋਮਨ ‘ਚ ਲਿਖੀ ਜਾਂਦੀ ਹੈ। ਹਿੰਦੀ ਦੇਵਨਾਗਰੀ ‘ਚ ਅਤੇ ਪੰਜਾਬੀ ਗੁਰਮੁਖੀ ‘ਤੇ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ। ਪੰਜਾਬ ਨੇੜਲੇ ਕੁਝ ਖੇਤਰਾਂ ਦੇ ਲੋਕ ਇਸਨੂੰ ਦੇਵਨਾਗਰੀ ‘ਚ ਵੀ ਲਿਖ ਲੈਂਦੇ ਹਨ। ਜਿਵੇਂ ਡੋਗਰੀ ਬੋਲੀ ਵਾਲ਼ੇ। ਅੱਜਕੱਲ੍ਹ ਦੇ ਫੇਸਬੁੱਕੀਏ ਤਾਂ ਪੰਜਾਬੀ ਨੂੰ ਰੋਮਨ ‘ਚ ਹੀ ਲਿਖੀ ਤੁਰੇ ਜਾਂਦੇ ਹਨ। ਪਰ ਮੇਰੀ ਸਮਝੇ ਪੰਜਾਬੀ ਲਈ ਗੁਰਮੁਖੀ ਲਿਪੀ ਹੀ ਪੂਰੀ ਢੁੱਕਵੀਂ ਹੈ। ਦੁਨੀਆਂ ਭਰ ਵਿੱਚ ਇੰਨੀਆਂ ਭਾਸ਼ਾਵਾਂ ਅਤੇ ਉਨ੍ਹਾਂ ਨੂੰ ਲਿਖਣ ਦੀਆਂ ਇੰਨੀਆਂ ਲਿਪੀਆਂ ਹੋਣ ਦੇ ਬਾਬਜੂਦ ਕੋਈ ਵੀ ਲਿਪੀ ਅਜਿਹੀ ਨਹੀਂ ਜੋ ਮਨੁੱਖ ਦੇ ਭਾਵਾਂ ਨੂੰ ਸੋ ਫੀਸਦੀ ਪ੍ਰਗਟ ਕਰ ਸਕੇ। ਮਨੁੱਖ ਨੂੰ ਬਹੁਤ ਕੁਝ ਆਪਣੇ ਹਾਵਾਂ ਭਾਵਾਂ ਨਾਲ਼ ਹੀ ਦਰਸਾਉਣਾ ਪੈਂਦਾ ਹੈ ਜੋ ਅੱਖਰਾਂ/ਸ਼ਬਦਾਂ ਨਾਲ਼ ਪ੍ਰਗਟ ਨਹੀਂ ਕੀਤਾ ਜਾ ਸਕਦਾ।
          ਗੱਲ ਬੀਤੇ ਕੁਝ ਦਿਨ ਪੁਰਾਣੀ ਹੈ। ਭਾਸ਼ਾ ਸਬੰਧੀ ਇਕ ਸੈਮੀਨਾਰ ਚਲ ਰਿਹਾ ਸੀ। ਮੈਂ ਵੀ ਇਸ ਸੈਮੀਨਾਰ ਦਾ ਹਿੱਸਾ ਸੀ। ਗੱਲ ਅਗ੍ਰੇਜ਼ੀ ਦੇ ਕੁਝ ਸ਼ਬਦਾਂ ਅਤੇ ਉਨ੍ਹਾਂ ਦੇ ਉਚਾਰਣ ਬਾਰੇ ਸੀ। ਸੈਮੀਨਾਰ ਸੰਚਾਲਕ ਹਰਪ੍ਰੀਤ ਸਿੰਘ ਹੁਰੀ ਦੱਸ ਰਹੇ ਸਨ ਕਿ ‘ਆਰ’ ਜਦੋਂ ਸ਼ਬਦ ਵਿੱਚ ਖੱਬਿਓ ਸੱਜੇ ਨੂੰ ਜਾਂਦਾ ਹੈ ਤਾਂ ਉਚਾਰਣ ਵੇਲੇ ਇਸਦੀ ਆਵਾਜ਼ ਘਟਦੀ ਜਾਂਦੀ ਹੈ। ਜਿਵੇਂ ਰਿਵਰ, ਰੇਸ, ਰੇਨ, ਰੇਟ ਆਦਿ ਸ਼ਬਦਾਂ ਵਿੱਚ ਆਰ ਦੀ ਅਵਾਜ਼ ਪੂਰੀ ਉਚਾਰਣੀ ਹੈ ਅਤੇ ਜਿੰਨ੍ਹਾਂ ਸ਼ਬਦਾਂ ਵਿੱਚ ਆਰ ਸ਼ਬਦ ਦੇ ਵਿਚਾਲੇ ਪੈਂਦਾ ਹੈ, ਉਨ੍ਹਾਂ ਨੂੰ ਬੋਲਣ ਵੇਲੇ ਆਰ ਦੀ ਆਵਾਜ਼ ਕੁਝ ਘੱਟ ਬੋਲਣੀ ਹੈ ਜਿਵੇਂ ਕਿ ਆਰਟ, ਸਮਾਰਟ, ਚਾਰਟ, ਕਾਰਟ, ਪਾਰਟ, ਹਾਰਟ, ਕਾਰਡ ਆਦਿ। ਉਹ ਸ਼ਬਦ ਜਿੰਨਾਂ ‘ਚ ‘ਆਰ’ ਅਖੀਰ ਤੇ ਆਉਂਦਾ ਹੈ, ਉਨ੍ਹਾਂ ‘ਚ ‘ਆਰ’ ਦੀ ਧੁਨੀ ਨਾਮਾਤਰ ਹੀ ਮੁੰਹੋਂ ਕੱਢਣੀ ਐ ਜਿਵੇਂ ਕਾਰ, ਹਾਰ, ਫਾਰ ਆਦਿ। ਇਸੇ ਤਰ੍ਹਾਂ ਹੀ ਸ਼ਬਦ ਦੇ ਵਿਚਕਾਰ ਆਉਣ ਵਾਲ਼ੀ ਐਲ (ਲ) ਨੂੰ ਵੀ ਪੂਰੀ ਤਰ੍ਹਾਂ ਨਹੀਂ ਬੋਲਿਆ ਜਾਂਦਾ ਜਿਵੇਂ ਕਿ ਚਾਕ, ਵਾਕ, ਟਾਕ, ਚਾਈਲਡ, ਮਾਇਲਡ ਆਦਿ। ਪਰ ਕਿਉਂ? ਮੇਰੀ ਸਮਝ ਤੋਂ ਬਾਹਰ ਹੈ। ਹੋ ਸਕਦਾ ਕੋਈ ਡੂੰਘੇ ਨਿਯਮ ਹੋਣ ਪਰ ਜਿੰਨ੍ਹਾਂ ਤੋਂ ਵੀ ਮੈਂ ਪੁੱਛਿਆ ਨਾਹ ਪੱਖੀ ਜਵਾਬ ਹੀ ਮਿਲਿਆ ਹੈ।
          ਹਿੰਦੀ ‘ਚ 46 ਅੱਖਰ ਹਨ। ਸੰਸਕ੍ਰਿਤ ‘ਚ 52 ਹਨ। ਗੁਜਰਾਤੀ ਵਾਲ਼ੇ 47 ਅਤੇ ਸਿੰਧੀ ਵਾਲ਼ੇ 52 ਚੁੱਕੀ ਫਿਰਦੇ ਹਨ। ਪੰਜਾਬੀ ਨੂੰ ਸ਼ਾਹਮੁਖੀ ‘ਚ ਲਿਖਣ ਲਈ ਲਹਿੰਦੇ ਪੰਜਾਬ ਆਲਿਆਂ ਕੋਲ 47 ਅੱਖਰ ਹਨ ਅਤੇ ਗੁਰਮੁਖੀ ‘ਚ ਲਿਖਣ ਲਈ ਸਾਡੇ ਕੋਲ 35 ਹਨ।  ਇਸ ਨਾਲ ਪੁਰਾਤਨ ਪੰਜਾਬੀ ਦੀਆਂ ਲੱਗਭਗ ਸਾਰੀਆਂ ਅਵਾਜ਼ਾਂ (ਧੁਨੀਆਂ) ਪੂਰੀਆਂ ਹੋ ਜਾਂਦੀਆਂ ਹਨ ਅਤੇ ਦੂਜੀਆਂ ਭਾਸ਼ਾਵਾਂ ਤੋਂ ਪੰਜਾਬੀ ‘ਚ ਆਏ ਅਜਿਹੇ ਸ਼ਬਦ ਜਿੰਨਾਂ ਦੀਆਂ ਧੁਨੀਆਂ ਸਹੀ ਨਹੀਂ ਕਢੀਆਂ/ ਉਚਾਰੀਆਂ ਜਾਂ ਸਕਦੀਆਂ ਸਨ ਉਹਨਾਂ ਲਈ ਅਸੀਂ ਕੁਝ ਅੱਖਰਾਂ ਦੇ ਪੈਰ ‘ਚ ਬਿੰਦੀ ਲਾ ਕੇ ਸ਼, ਖ਼, ਗ਼, ਜ਼, ਫ਼ ਅਤੇ ਲ਼ ਘੜ ਲਏ ਹਨ। ਪੰਜਾਬੀ ਦਾ ਕੋਈ ਸ਼ਬਦ ਤੁਸੀਂ ਬੋਲ ਕੇ ਵੇਖ ਲਵੋਂ ਤੁਸੀਂ ਉਸਨੂੰ ਗੁਰਮੁਖੀ ‘ਚ ਲਿਖਣ ਲਈ ਪੂਰੀ ਤਰ੍ਹਾਂ ਕਾਮਯਾਬ ਹੋਵੋਗੇ (ਅੰਗ੍ਰੇਜ਼ੀ ਦੇ ਸ਼ਬਦਾਂ ਨੂੰ ਗੁਰਮੁਖੀ ਵਿੱਚ ਲਿਖਣ ਦੀ ਗੱਲ ਮੈਂ ਨਹੀਂ ਕਰ ਰਿਹਾ।)। ਪੰਜਾਬੀ ਇਕ ਧੁਨੀਆਤਮਕ ਭਾਸ਼ਾ ਹੈ ਅਤੇ ਇਹ ਜਿੱਦਾਂ ਬੋਲੀ ਜਾਂਦੀ ਹੈ, ਓਦਾਂ ਹੀ ਲਿਖੀ ਜਾਂਦੀ ਹੈ। ਕੋਈ ਸਾਇਲੈਂਟ–ਸੂਈਲੈਂਟ ਦਾ ਰੋਲਾ ਨਹੀਂ।
          ਪਰ ਅੰਗ੍ਰੇਜ਼ਾਂ ਦੀ ਤਾਂ “ਮਥਰਾ ਹੀ ਤਿੰਨ ਲੋਕ ਤੋਂ ਨਿਆਰੀ” ਐ । ਛੱਬੀ ਕੁ ਅਲਫਾਬੈਟ ਆ ਉਨਾਂ ਕੋਲ, ਤੇ ਉਹਦੇ ਨਾਲ ਈ ਦੁਨੀਆਂ ਨੂੰ ਕਮਲਾ ਕਰੀ ਫਿਰਦੇ ਆ। ਕਦੇ ਕਿਸੇ ਅੱਖਰ ਦੀ ਅਵਾਜ਼ ਘੱਟ ਆਉਂਣ ਲੱਗ ਜਾਂਦੀ ਐ ਤੇ ਕਦੇ ਪੂਰੀ ਆਉਣ ਲੱਗ ਜਾਂਦੀ ਐ। ਕਦੇ ਬੋਲੀਦਾ ਕੁਝ ਐ ਤੇ ਲਿਖੀਦਾ ਕੁਝ ਐ। ਪੜ੍ਹਦੇ ‘ਸਾਇਕੋਲੋਜ਼ੀ’ ਆਂ ਤੇ ਲਿਖਦੇ ‘ਫਸਾਈ ਚੋਲੋਂ ਜੀ’ (psychology) ਆਂ। ਕਿੱਥੇ ‘ਪੀ’ ਦੀ ਅਵਾਜ਼ ਆਉਂਦੀ ਐ? ਕਹਿੰਦੇ ਸਾਇਲੈਂਟ ਐ। ਨਾਲੇ ਆਖਦੇ ਆ ਲਿਖੋ ‘ਕਨੌਲਜ਼’ ਤੇ ਬੋਲੋ ‘ਨੌਲਜ਼’। ‘ਕੇ’ ਵਾਲ਼ਾ ਕੱਕਾ ਕਿੱਥੇ ਗਿਆ? ਲਿਖਣਾ ‘ਨਟੂਰੇ ਆ ਤੇ ਬੋਲਣਾ ‘ਨੇਚਰ’ ਆ। ਲਿਖਣਾ ‘ਫਟੂਰੇ’ ਆ ਤੇ ਬੋਲਣਾ ਫਿਉਚਰ ਆ। ਲਿਖੋ ‘ਹਾਲਫ’ ਤੇ ਬੋਲੋ ‘ਹਾਫ’। ਕਮਾਲ ਆ ਬਈ ਅੰਗ੍ਰੇਜ਼ਾਂ ਦੀ। ਤੁਸੀਂ ਪੰਜਾਬੀ ਲਿਖੋ। ਦੱਸੋ ਕਿਹੜਾ ਅੱਖਰ ਸਾਇਲੈਂਟ ਹੁੰਦਾ? ਹਾਂ, ਮਲਵਈ ‘ਚ ਉਚਾਰਣ ਵੇਲੇ ਅਸੀਂ ਕੁੱਝ ਅੱਖਰ ਉੜਾਅ/ਉਡਾ ਦਿੰਦੇ ਹਾਂ ਜਿਵੇ ਅਨਾਜ ਨੂੰ ਨਾਜ, ਅਨੰਦ ਨੂੰ ਨੰਦ, ਅਖੰਡ ਨੂੰ ਖੰਡ, ਇਲਾਜ ਨੂੰ ਲਾਜ ਆਦਿ। ਪਰ ਲਿਖਦੇ ਪੂਰਾ। ਇਹ ਸਿਰਫ ਭਾਸ਼ਾ ਉਚਾਰਣ ਦੇ ਤੇਜ਼ ਪ੍ਰਭਾਓ ਕਾਰਨ ਹੀ ਹੋਂਦ ‘ਚ ਆਏ ਜਾਪਦੇ ਹਨ।
          ਹਾਂ, ਜੇ ਭਾਸ਼ਾ ਬਾਰੇ ਗੱਲ ਕਰਾਂ ਤਾਂ ਚਾਹੇ ਮੈਂ ਪੰਜਾਬੀ ਵਿੱਚ ਕਹਾਂ ਕਿ ‘ਮੈਨੂੰ ਪੰਜਾਬੀ ਨਾਲ ਪਿਆਰ ਹੈ’ ਅਤੇ ਚਾਹੇ ਅੰਗ੍ਰਜ਼ੀ ‘ਚ ਆਖਾਂ ਕਿ ‘ਈਸਟ ਔਰ ਵੈਸਟ, ਪੰਜਾਬੀ ਇਜ਼ ਦੀ ਬੈਸਟ’, ਇਹ ਪੱਕੀ ਗੱਲ ਹੈ ਕਿ ਪੰਜਾਬੀ ਆਨੰਦ ਦੇਣ ਵਾਲੀ ਸਰਵਉੱਚ ਬੋਲੀ ਹੈ।

– ਸੰਜੀਵ ਝਾਂਜੀ, ਜਗਰਾਉਂ। (ਮੋ:  80049 10000)

angraja-di

ਮਾਪਿਆਂ ਨੂੰ ਬਿਰਧ ਆਸ਼ਰਮਾਂ ‘ਚ ਭੇਜਣ ਵਾਲੇ ਦੀਵਾਲੀ ਮਨਾਉਣ ਦੇ ਹੱਕਦਾਰ ਨਹੀ

ਮਾਪਿਆਂ ਨੂੰ ਬਿਰਧ ਆਸ਼ਰਮਾਂ ‘ਚ ਭੇਜਣ ਵਾਲੇ ਦੀਵਾਲੀ ਮਨਾਉਣ ਦੇ ਹੱਕਦਾਰ ਨਹੀ

          ਸਾਡਾ ਸਮਾਜ ਇੱਕ ਨਰੋਆ ਸਮਾਜ ਹੈ। ਰਿਸ਼ਤਿਆਂ ਨੂੰ ਤਵੱਜੋ ਦੇਣ ਦੇ ਰੁਝਾਨ ਨੇ ਹੀ ਇਸ ਨੂੰ ਦੁਨੀਆਂ ਦੇ ਹੋਰ ਸਮਾਜਾਂ ‘ਚੋਂ ਉਚੇਰਾ ਗਿਣਿਆ ਹੈ। ਇਸਦੇ ਸਾਂਝੇ ਪਰਿਵਾਰਾਂ ਨੇ ਹੀ ਹਰੇਕ ਰਿਸ਼ਤੇ ‘ਚ ਆਪਣਾਪਨ ਲਿਆਉਂਦਾ ਹੈ। ਪਰ ਤਰੱਕੀ ਦੀ ਲੱਗੀ ਅਖੌਤੀ ਹੋੜ, ਬਦਲਦੀਆਂ ਕ1212ਦਰਾਂ ਕੀਮਤਾਂ ਅਤੇ ਤੇਜ਼ ਰਫ਼ਤਾਰ ਜੀਵਨ ਚਾਲ ਕਾਰਨ ਇਹ ਸਾਂਝੇ ਪਰਿਵਾਰ ਹੁਣ ਦਮ ਤੋੜ ਰਹੇ ਹਨ। ਬਚਪਨ ‘ਚ ਇਕੱਲਾਪਨ ਆ ਰਿਹਾ ਹੈ, ਰਿਸ਼ਤਿਆਂ ਦਾ ਪਿਆਰ ਮੁੱਕ ਰਿਹਾ ਹੈ।

         ਧੀਆਂ ਪੁੱਤ ਮਾਂ–ਪਿਓ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ। ਬੱਚੇ ਹਨ•ੇਰ ਕੋਠੜੀ ਦਾ ਦੀਵਾ ਅਤੇ ਬੁਢਾਪੇ ਦਾ ਸਹਾਰਾ ਹੁੰਦੇ ਹਨ। ਬੱਚੇ ਹੀ ਤਾਂ ਮਾਂ–ਪਿਓ ਲਈ ਉਹ ਤਾਕਤ ਹੁੰਦੇ ਹਨ ਜਿੰਨ•ਾਂ ਦੇ ਆਸਰੇ ਮਾਂ ਬਾਪ ਬਿਨ•ਾ ਪਰਾਂ ਤੋਂ ਹੀ ਉੱਚੀਆ ਤੇ ਲੰਮੀਆਂ ਉਡਾਰੀਆਂ ਲਾਉਣੀਆਂ ਹੁੰਦੀਆਂ ਹਨ। ਪਰ ਪੱਛਮੀ ਸਮਾਜਾਂ ਦੀ ਦੇਖਾਦੇਖੀ, ਸਾਂਝੇ ਪਰਿਵਾਰਾਂ ਦੇ ਟੁੱਟਣ ਅਤੇ ਇੱਕਲੇ ਪਰਿਵਾਰਾਂ ਦੇ ਹੋਂਦ ‘ਚ ਆਉਣ ਜਾਂ ਹੋਰ ਕਈ ਖੁਦਗਰਜੀ ਦੇ ਕਾਰਨਾਂ ਕਰਕੇ ਹੁਣ ਬਜੁਰਗਾਂ ਦੀ ਸਹੀ ਤਰੀਕੇ ਨਾਲ ਸੰਭਾਲ ਨਹੀਂ ਹੋ ਰਹੀ। ਸਾਡੇ ਸਮਾਜ ਦੇ ਅਸੂਲਾਂ ਅਨੁਸਾਰ ਬਜੁਰਗਾਂ ਦੀ ਸੰਭਾਲ ਪਰਿਵਾਰ ਦੁਆਰਾ ਹੀ ਕੀਤੀ ਜਾਂਦੀ ਹੈ। ਪਰ ਹੁਣ ਬਜੁਰਗ਼ਾਂ ਨਾਲ ਮਾੜੇ ਵਰਤਾਓ ਜਾਂ ਸ਼ੋਸ਼ਣ ਦੀਆਂ ਖਬਰਾਂ ਵੀ ਅਖਬਾਰੀ ਸੁਰਖੀਆਂ ਬਣਨ ਲੱਗੀਆਂ ਹਨ।
ਪੱਛਮੀ ਦੇਸਾਂ ਦੀ ਤਰਜ਼ ‘ਤੇ ਧੜਾਧੜ ਖੁੱਲ• ਰਹੇ ਬਿਰਧ ਆਸ਼ਰਮ ਔਲਾਦ ਦੀ ਮਾੜੀ ਮਾਨਸਿਕਤਾ ਦੀ ਪੋਲ ਹੀ ਖੋਲ• ਰਹੇ ਹਨ। ਹਾਲਾਂਕਿ  ਸਰਕਾਰ ਨੇ ਬਜ਼ੁਰਗਾਂ  ਦੀ ਸੇਵਾ-ਸੰਭਾਲ ਲਾਜ਼ਮੀ ਬਣਾਉਣ ਵਾਸਤੇ ਇੱਕ ਕਾਨੂੰਨ ਬਣਾਇਆ ਹੈ। ਪਰ ਕਾਨੂੰਨ ਵੀ ਓਨਾ ਚਿਰ ਕਾਰਗਰ ਸਾਬਤ ਨਹੀਂ ਹੋ ਸਕਦਾ, ਜਿੰਨਾ ਚਿਰ ਮਾਨਸਿਕਤਾ ਨਹੀਂ ਬਦਲਦੀ। ਬਜ਼ੁਰਗ ਤਾਂ ਚਾਹੁੰਦੇ ਹਨ ਸਾਡੇ ਬੱਚੇ, ਪੋਤੇ ਪੋਤੀਆਂ ਸਾਡੇ ਨਾਲ ਗੱਲਾਂ ਕਰਨ, ਕੋਈ ਸਾਨੂੰ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ, ਚਾਚਾ-ਚਾਚੀ, ਤਾਇਆ-ਤਾਈ ਕਹੇ ਅਤੇ ਸਾਰੇ ਦਿਨ ਤਿਓਹਾਰ ਸਾਡੇ ਨਾਲ ਮਨਾਉਣ ਪਰ ਅੱਜ ਦਾ ਜਵਾਨ ਝੂਠੀ ਚਮਕ ਦਮਕ ਅਧੀਨ ਇਸ ਸਭ ਕਾਸੇ ਨੂੰ ਵਾਧੂ ਕੰਮ ਸਮਝਣ ਲੱਗ ਗਿਆ ਹੈ। ਬਜ਼ੁਰਗਾਂ ਨਾਲ ਸਮਾਂ-ਤਿਓਹਾਰ ਮਨਾਉਣਾ ਤਾਂ ਇਕ ਪਾਸੇ ਉਹ ਤਾਂ ਉਨ•ਾਂ ਨੂੰ ਬਿਰਧ ਆਸ਼ਰਮਾਂ ‘ਚ ਰਹਿਣ ਲਈ ਮਜ਼ਬੂਰ ਕਰ ਰਿਹਾ ਹੈ।  ਬਜ਼ੁਰਗਾਂ ਨੂੰ ਇਨ•ਾਂ ਆਸ਼ਰਮਾਂ ਦੁਆਲੇ ਕਰਕੇ ਖੁਦ ਤਿਓਹਾਰ ਮਨਾ ਰਿਹਾ ਹੈ। ਦੁਸ਼ਰਿਹਾ, ਦੀਵਾਲੀ ਮਨਾਏ ਜਾ ਰਹੇ ਹਨ। ਇਹ ਲੋਕ ਇਨ•ਾਂ ਤਿਓਹਾਰਾਂ ਨੂੰ ਸਿਰਫ ਮਨਾ ਹੀ ਰਹੇ ਹਨ, ਪਰ ਇਨ•ਾਂ ਦੀ ਸਿੱਖਿਆ ਦੇ ਤਾਂ ਨੇੜੇ ਤੇੜੇ ਵੀ ਨਹੀਂ ਹਨ। ਅਸਲ ‘ਚ ਇਹ ਲੋਕ ਅਜਿਹੇ ਤਿਓਹਾਰ ਖਾਸਕਰ ਦੀਵਾਲੀ  ਮਨਾਉਣ ਦੇ ਯੋਗ ਹੀ ਨਹੀਂ ਹਨ। ਦੀਵਾਲੀ ਕੀ ਹੈ, ਕਿਉਂ ਮਨਾਈ ਜਾਂਦੀ ਹੈ? ਭਗਵਾਨ ਸ਼੍ਰੀਰਾਮ ਨੂੰ ਦੇਖੋ। ਰਿਸ਼ਤਿਆਂ ਦੀਆਂ ਮਰਿਆਦਾਵਾਂ ਦੇ ਪਾਲਨ ਕਾਰਨ ਹੀ ਉਹ ਮਰਿਆਦਾ ਪਰਸ਼ੋਤਮ ਅਖਵਾਏ ਹਨ। ਇਹੀ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਜੀ ਨੇ ਆਪਣੇ ਪਿਤਾ ਦੇ ਵਚਨਾਂ ਦੀ ਪੂਰਤੀ ਲਈ ਉਨ•ਾਂ ਦਾ ਹੁਕਮ ਮੰਨਦੇ ਹੋਏ ਬਨਵਾਸ ਕੱਟਿਆ। ਇੱਕ ਉਹ ਭਗਵਾਨ ਰਾਮ ਜਿੰਨਾਂ ਨੇ ਪਿਤਾ ਦੀ ਆਗਿਆ ਮੰਨੀ ਤੇ ਬਨਵਾਸ ਕੱਟਿਆ ਅਤੇ ਇਕ ਅੱਜ ਦਾ ਜਵਾਨ ਜਿਸ ਨੇ ਪਿਤਾ ਦੀ ਆਗਿਆ ਤਾਂ ਕੀ ਮੰਨਣੀ ਉਨ•ਾਂ ਨੂੰ ਬਿਰਧ ਆਸ਼ਰਮ ਦਾ ਬਨਵਾਸ ਦੇ ਦਿੰਦੇ ਹਨ।
           ਭਗਵਾਨ ਸ਼੍ਰੀਰਾਮ ਚੰਦਰ ਜੀ ਦੀਆਂ ਹਜ਼ਾਰਾਂ ਸਿੱਖਿਆਵਾਂ ਹਨ। ਉਨ•ਾਂ ‘ਚੋਂ ਹੀ ਇੱਕ ਸਿੱਖਿਆ ਹੈ ਮਾਂ–ਬਾਪ ਦੀ ਸੇਵਾ ਆਗਿਆ ਮੰਨਣੀ। ਇਹੀ ਨਾ ਮੰਨ ਕੇ ਮਾਂ–ਪਿਓ ਨੂੰ ਬਿਰਧ ਆਸ਼ਰਮ ‘ਚ ਭੇਜਣ ਵਾਲੇ ਅੱਜ ਦੇ ਅਖੌਤੀ ਪ੍ਰਗਤੀਸ਼ੀਲ ਜਵਾਨ ਅਸਲ ‘ਚ ਭਗਵਾਨ ਸ਼੍ਰੀਰਾਮ ਜੀ ਦਾ ਤਿਉਹਾਰ ਦੀਵਾਲੀ ਮਨਾਉਣ ਦੇ ਹੱਕਦਾਰ ਹੀ ਨਹੀਂ ਹਨ।

– ਸੰਜੀਵ ਝਾਂਜੀ, ਜਗਰਾਉਂ। (ਸੰਪਰਕ : 80049 10000)

ਚਾਟੀ ਵਿੱਚ ਮਧਾਣੀ

ਮੱਖਣ ਲੱਸੀ ਡੱਬਿਆਂ ਦੇ ਵਿੱਚ, ਬੋਤਲਾਂ ਦੇ ਵਿੱਚ ਪਾਣੀ,

ਪਤਾ ਨਹੀਂ ਹੁਣ ਕਿਉਂ ਨਹੀ ਪੈਂਦੀ ਚਾਟੀ ਵਿੱਚ ਮਧਾਣੀ

  • – ਸੰਜੀਵ ਝਾਂਜੀ, ਜਗਰਾਉਂ 

ਦਿਲ ਵਿੱਚ ਕੋਈ ਨਾ ਕੋਈ ਚੀਜ਼ ਤਾਂ ਹੁੰਦੀ ਹੀ ਹੈ ,
ਜੇ ਇਸ਼ਕ਼ ਨਾ ਹੋਵੇ ‘ਬਲਾਕੇਜ਼’ ਤਾਂ ਹੁੰਦੀ ਹੀ ਹੈ.

………………………………………………….

इश्क तो हमारा विरोधी शब्द था पर

आपने पलट कर देखा तो पर्यायवाची हो गया

………………………………………