ਹੱਕਾਂ ਆਪਣਿਆਂ ਲਈ ਸਾਨੂੰ ਲਾਉਣੇ ਪੈਂਦੇ ਧਰਨੇ
ਗੂੰਗੇ , ਅੰਨ੍ਹੇ , ਬੋਲਿਆਂ ਦਾ ਰਾਜ ਹੋਈ ਜਾਂਦਾ ਏ
ਕਾਹਦਾ ਸਾਡਾ ਮਾਨ , ਅਸੀਂ ਨਿੱਤ ਡਾਂਗਾਂ ਖਾਣੇ ਆ
ਤਸ਼ੱਦਦ ਏ ਸ਼ਿਕਾਰ ਆ ਸਮਾਜ ਹੋਈ ਜਾਂਦਾ ਏ
ਇੱਕ – ਇੱਕ ਕਰ ਸਭੇ ਵਾਅਦਿਆਂ ਤੋਂ ਮੁੱਕਰੇ
ਹਾਕਮਾਂ ਦਾ ਤਲਖ਼ ਏ ਮਿਜਾਜ਼ ਹੋਈ ਜਾਂਦਾ ਏ
ਆਸਾਂ ਵਾਲੇ ਦੀਪ ਦੀ ਵੀ ਤੇਲ ਬੱਤੀ ਥੋੜ੍ਹੀ ਜਾਵੇ
ਸ਼ਮਾਂ ਵਾਂਗ ਭਖਦਾ ਖਿਆਲ ਹੋਈ ਜਾਂਦਾ ਏ
ਸਰਟੀਫਿਕੇਟਾਂ ਦਾ ਵੀ ਕੌੜੀ ਮੁੱਲ ਪਾਵੇ ਨਾ
ਲੋਕਤੰਤਰ ਦਾ ਭੈੜਾ ਜਿਹਾ ਮਿਜਾਜ਼ ਹੋਈ ਹੋਈ ਜਾਂਦਾ ਏ
ਪਾਣੀ ਦੀ ਬੋਛਾਰ ਕਦੇ ਡਾਂਗਾਂ ਨਾਲ ਮਾਰਦਾ ਏ
ਹਕੂਮਤਾਂਦਾ ਆਪਣਾ ਹੀ ਰਾਜ ਹੋਈ ਜਾਂਦਾ ਏ
ਕੱਚੇ ਅਧਿਆਪਕਾਂ ਨੂੰ ਪੱਕੇ ਨਹੀਂਓ ਕਰਦੇ
ਸਿੱਖਿਆ ਦਾ ਰੋਗ ਲਾ-ਇਲਾਜ ਹੋਈ ਜਾਂਦਾ ਏ
ਕਿੱਲਤ ਜੇ ਸੀਟਾਂ ਦੀ ਕਸੂਰ ਕੱਢਾਂ ਕਿਸ ਦਾ
ਕਿਸ ਗਲੋਂ ਸਾਨੂੰ ਦੇਸ਼ ਉਤੇ ਮਾਨ ਹੋਈ ਜਾਂਦਾ ਏ
ਕਿਸ ਸਰਕਾਰ ਦਾ ਕਸੀਦਾ ਦਸਾਂ ਕਿਸ ਨੂੰ
ਚਟੇ ਬਟੇ ਇੱਕੋ ਥਾਲ ਉਹ ਹਿਸਾਬ ਹੋਈ ਜਾਂਦਾ ਏ
ਲੈ ਲੈ ਡਿਗਰੀਆਂ ਸੜਕਾਂ ਤੇ ਯੂਥ ਵੇਖੋ ਰੁਲਦੀ
ਰਿਸ਼ਵਤਖੋਰਾਂ ਸਿਰ ਤਾਜ ਹੋਈ ਜਾਂਦਾ ਏ
ਨਾ ਘਰ ਘਰ ਨੌਕਰੀ ਨਾ ਹੀ ਚੰਗੇ ਦਿਨ ਆਏ
ਬੁੱਚੜਾ ਦਾ ਫਿਰ ਕਾਹਤੋਂ ਮਾਨ ਹੋਈ ਜਾਂਦਾ ਏ
ਕੁਰਸੀ ਨੂੰ ਮਲ ਬੈਠੇ ਅਕਲਾਂ ਦੀ ਘਾਟ ਵਾਲੇ
ਅਗਿਆਨਤਾ ਨਾਲ ਸਾਡਾ ਗੂੜਾ ਸਾਕ ਹੋਈ ਜਾਂਦਾ ਏ
ਨਾ ਲੁਫਤ ਮਨਾਵੋ ਚਾਰ ਦਿਨ ਵਾਲੀ ਚਾਂਦਨੀ ਦਾ
ਮੇਲਿਆਂ ਤੋਂ ਸਿੱਧਾ ਸ਼ਮਸ਼ਾਨ ਹੋਈ ਜਾਂਦਾ ਏ
ਕਾਤਿਬ ਹਾਂ ਹਾਲ ਸਭੇ ਨੇੜੇ ਹੋ ਕੇ ਤੱਕਦਾਂ ਮੈਂ
ਖੌਰੇ ਕਿਹੋ ਜਿਹੇ ਪੰਜਾਬ ਦਾ ਆਗਾਜ਼ ਹੋਈ ਜਾਂਦਾ ਏ
ਅਭਯਜੀਤ ਝਾਂਜੀ
8284960303